ਸੰਯੁਕਤ ਰਾਸ਼ਟਰ-ਪਾਕਿਸਤਾਨ ਕੌਮਾਂਤਰੀ ਮੰਚਾਂ ‘ਤੇ ਭਾਰਤ ਨੂੰ ਘੇਰਨ ਦਾ ਯਤਨ ਕਰਦਾ ਹੈ। ਬੇਸ਼ਕ ਹਰ ਵਾਰ ਭਾਰਤ ਵੱਲੋਂ ਉਸ ਦੇ ਝੂਠ ਨੂੰ ਸਭ ਦੇ ਸਾਹਮਣੇ ਰੱਖਿਆ ਜਾਂਦਾ ਹੈ। ਅਜਿਹਾ ਹੀ ਲੰਘੇ ਦਿਨ ਸੰਯੁਕਤ ਰਾਸ਼ਟਰ ਮਹਾਸਭਾ ‘ਚ ਹੋਇਆ। ਪਾਕਿ ਪੀਐੱਮ ਇਮਰਾਨ ਖ਼ਾਨ ਨੇ ਆਪਣੇ ਸੰਬੋਧਨ ਦੌਰਾਨ ਇਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਿਆ, ਪਰ ਇਸ ਵਾਰ ਜਿਸ ਰੁਖ਼ ਦੇ ਨਾਲ ਉਸ ਨੂੰ ਜਵਾਬ ਦਿੱਤਾ ਗਿਆ। ਉਹਦੀ ਚਰਚਾ ਹੋ ਰਹੀ ਹੈ। ਭਾਰਤ ਦੀ ਜਿਹੜੀ ਜੂਨੀਅਰ ਮਹਿਲਾ ਕੂਟਨੀਤਕ ਸਨੇਹਾ ਦੂਬੇ ਨੇ ਪਾਕਿ ਦੇ ਪੀਐੱਮ ਇਮਰਾਨ ਨੂੰ ਸਖਤ ਜਵਾਬ ਦਿੱਤਾ।ਇਮਰਾਨ ਨੇ ਕਿਹਾ ਸੀ, ਪਾਕਿਸਤਾਨ ਭਾਰਤ ਦੇ ਨਾਲ ਸ਼ਾਂਤੀ ਚਾਹੁੰਦਾ ਹੈ। ਦੱਖਣੀ ਏਸ਼ੀਆ ‘ਚ ਸਤਾਈ ਸ਼ਾਂਤੀ ਜੰਮੂ-ਕਸ਼ਮੀਰ ਵਿਵਾਦ ਦੇ ਹੱਲ ‘ਤੇ ਨਿਰਭਰ ਹੈ। ਪਾਕਿਸਤਾਨ ਦੇ ਨਾਲ ਸਮਰਥਕ ਤੇ ਨਤੀਜੇ ਨਾਲ ਜੁੜੇ ਜੁਆਅ ਲਈ ਅਨੁਕੂਲ ਮਾਹੌਲ ਬਣਾਉਣ ਦੀ ਜ਼ਿੰਮੇਵਾਰੀ ਭਾਰਤ ‘ਤੇ ਬਣੀ ਹੋਈ ਹੈ। ਇਸ ਦੇ ਜਵਾਬ ‘ਚ ਦੁਬੇ ਬੋਲੀ, ਪਾਕਿ ਪ੍ਰਧਾਨ ਮੰਤਰੀ ਸਾਡੇ ਅੰਦਰੂਨੀ ਮਾਮਲਿਆਂ ਸਬੰਧੀ ਆਲਮੀ ਮੰਚ ਦੀ ਦੁਰਵਰਤੋਂ ਕਰ ਰਹੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਤੇ ਲੱਦਾਖ ਭਾਰਤ ਦਾ ਅਟੁੱਟ ਹਿੱਸਾ ਸਨ, ਹਨ ਤੇ ਰਹਿਣਗੇ। ਇਸ ਵਿਚ ਉਹ ਖੇਤਰ ਸ਼ਾਮਲ ਹਨ ਜਿਹੜੇ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ‘ਚ ਹਨ। ਅਸੀਂ ਪਾਕਿਸਤਾਨ ਨੂੰ ਆਪਣੇ ਨਾਜਾਇਜ਼ ਕਬਜ਼ੇ ਵਾਲੇ ਸਾਰੇ ਇਲਾਕਿਆਂ ਨੂੰ ਤੁਰੰਤ ਖ਼ਾਲੀ ਕਰਨ ਦਾ ਸੱਦਾ ਦਿੰਦੇ ਹਾਂ। ਉਨ੍ਹਾਂ ਕਿਹਾ, ‘ਮੈਂਬਰ ਦੇਸ਼ ਇਸ ਤੋਂ ਜਾਣੂ ਹਨ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਪਨਾਹ ਦੇਣ, ਸਹਾਇਤਾ ਕਰਨ ਅਤੇ ਸਰਗਰਮ ਰੂਪ ‘ਚ ਸਮਰਥਨ ਦੇਣ ਦੀ ਨੀਤੀ ਦਾ ਇਤਿਹਾਸ ਰਿਹਾ ਹੈ। ਇਹ ਇਕ ਅਜਿਹਾ ਦੇਸ਼ ਹੈ ਜਿਸ ਨੂੰ ਆਲਮੀ ਪੱਧਰ ‘ਤੇ ਸੂਬੇ ਦੀ ਨੀਤੀ ਦੇ ਰੂਪ ‘ਚ ਅੱਤਵਾਦੀਆਂ ਦਾ ਸਮਰਥਨ, ਟ੍ਰੇਨਿੰਗ, ਫੰਡਿੰਗ ਤੇ ਹਥਿਆਰ ਦੇਣ ਦੇ ਰੂਪ ‘ਚ ਮਾਨਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਬੰਦੀਸ਼ੁਦਾ ਅੱਤਵਾਦੀਆਂ ਦੀ ਸਭ ਤੋਂ ਵੱਡੀ ਗਿਣਤੀ ਦੀ ਮੇਜ਼ਬਾਨੀ ਕਰਨ ਦਾ ਅਪਮਾਨਜਨਕ ਰਿਕਾਰਡ ਵੀ ਰੱਖਦਾ ਹੈ।’
ਸਨੇਹਾ ਦੁਬੇ ਨੇ ਸੰਯੁਕਤ ਰਾਸ਼ਟਰ ਮਹਾ ਸਭਾ ‘ਚ ਇਮਰਾਨ ਦੇ ਭਾਸ਼ਣ ‘ਤੇ ਰਾਈਟ-ਟੂ-ਰਿਪਲਾਈ ਦਾ ਇਸਤੇਮਾਲ ਕਰਦੇ ਹੋਏ ਕਰੜਾ ਜਵਾਬ ਦਿੱਤਾ, ਜਿਸ ਤੋਂ ਬਾਅਦ ਉਹ ਸੁਰਖੀਆਂ ਬਟੋਰ ਰਹੀ ਹੈ। ਲੋਕਾਂ ਨੇ ਇੰਟਰਨੈੱਟ ‘ਤੇ ਜਾ ਕੇ ਇਸ ਮਹਿਲਾ ਅਧਿਕਾਰੀ ਬਾਰੇ ਜਾਣਨਾ ਸ਼ੁਰੂ ਕਰ ਦਿੱਤਾ ਹੈ। ਸਨੇਹਾ ਦੁਬੇ ਨੇ ਸਾਲ 2011 ‘ਚ ਪਹਿਲੇ ਹੀ ਯਤਨ ‘ਚ ਸਿਵਲ ਸੇਵਾ ਪ੍ਰੀਖਿਆ ਪਾਸ ਕੀਤੀ। ਗੋਆ ‘ਚ ਉਸ ਦਾ ਪਾਲਣ-ਪੋਸ਼ਣ ਤੇ ਆਪਣੇ ਬਚਪਨ ਦਾ ਜ਼ਿਆਦਾ ਸਮਾਂ ਉੱਥੇ ਹੀ ਬਿਤਾਇਆ। ਸਨੇਹਾ ਨੇ ਪੁਣੇ ਦੇ ਫਰਗਿਊਸਨ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਨਵੀਂ ਦਿੱਲੀ ਦੇ ਜਵਾਹਰਲਾਲ ਯੂਨੀਵਰਸਿਟੀ ਤੋਂ ਭੂਗੋਲ ‘ਚ ਪੋਸਟ-ਗ੍ਰੈਜੂਏਸ਼ਨ ਕੀਤੀ। ਸਨੇਹਾ ਨੂੰ ਭਾਰਤੀ ਵਿਦੇਸ਼ ਸੇਵਾ ‘ਚ ਸ਼ਾਮਲ ਨਾ ਹੋਣ ਦਾ ਬਹੁਤ ਸੋਗ ਸੀ, ਕਿਉਂਕਿ ਉਨ੍ਹਾਂ ਦੀ ਕੌਮਾਂਤਰੀ ਮੁੱਦਿਆਂ ‘ਚ ਰੁਚੀ ਸੀ, ਇਸ ਲਈ ਦੁਬੇ ਨੇ ਦਿੱਲੀ ਦੇ ਜੇਐੱਨਯੂ ‘ਚ ਸਕੂਲ ਆਫ ਇੰਟਰਨੈਸ਼ਨਲ ਤੋਂ ਐੱਮਫਿਲ ਦੀ ਪੜ੍ਹਾਈ ਪੂਰੀ ਕੀਤੀ। ਘੁੰਮਣ-ਫਿਰਨ ਦੀ ਸ਼ੌਕੀਣ ਸਨੇਹਾ ਦਾ ਮੰਨਣਾ ਹੈ ਕਿ ਆਈਐੱਫਐੱਸ ਬਣਨ ਨਾਲ ਉਨ੍ਹਾਂ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਬਿਹਤਰੀਨ ਮੌਕਾ ਮਿਲਿਆ ਹੈ। ਇੰਟਰਨੈਸ਼ਨਲ ਸਰਵਿਸ ਲਈ ਚੁਣੇ ਜਾਣ ਤੋਂ ਬਾਅਦ ਸੁਨੇਹਾ ਦੁਬੇ ਦੀ ਪਹਿਲੀ ਨਿਯੁਕਤੀ ਵਿਦੇਸ਼ ਮੰਤਰਾਲੇ ‘ਚ ਹੋਈ ਸੀ। ਫਿਰ ਅਗਸਤ 2014 ‘ਚ, ਉਨ੍ਹਾਂ ਨੂੰ ਮੈਡਰਿਡ ‘ਚ ਭਾਰਤੀ ਦੂਤਘਰ ‘ਚ ਨਿਯੁਕਤ ਕੀਤਾ ਗਿਆ। ਸਨੇਹਾ ਆਪਣੇ ਪਰਿਵਾਰ ‘ਚ ਅਜਿਹੀ ਪਹਿਲੀ ਸੀ ਜੋ ਸਰਕਾਰੀ ਸੇਵਾ ‘ਚ ਲੱਗੀ ਹੋਵੇ। ਉੱਥੇ ਹੀ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਦੀ ਕਿਸੇ ਜੂਨੀਅਰ ਔਰਤ ਨੇ ਪਾਕਿਸਤਾਨ ਨੂੰ ਸਖ਼ਤ ਜਵਾਬ ਦਿੱਤਾ ਹੋਵੇ। ਇਸ ਤੋਂ ਪਹਿਲਾਂ ਐਨਮ ਗੰਭੀਰ ਤੇ ਵਿਦਿਸ਼ਾ ਮੈਤਰਾ ਵੀ ਇਹ ਭੂਮਿਕਾ ਨਿਭਾ ਚੁੱਕੀ ਹਨ।
Comment here