ਬਣਾਇਆ ਆਧੁਨਿਕ ਸਹੂਲਤਾਂ ਵਾਲਾ ਸਕੂਲ
ਪੁਣਛ- ਭਾਰਤੀ ਫ਼ੌਜ ਇੱਕ ਪਾਸੇ ਸੁਮੁੱਚੇ ਜੰਮੂ-ਕਸ਼ਮੀਰ ‘ਚ ਦੇਸ਼ ਦੀ ਸਰਹੱਦ ਤੇ ਡਟੀ ਹੋਈ ਹੈ, ਇਸ ਦੇ ਨਾਲ ਹੀ ਇਸ ਲੰਮੇ ਸਮੇਂ ਤੋਂ ਸਰਹੱਦ ਪਾਰੋੰ ਅੱਤਵਾਦੀ ਹਮਲਿਆਂ ਕਾਰਨ ਅਸ਼ਾਂਤੀ ਦਾ ਸ਼ਿਕਾਰ ਹੋਏ ਸੂਬੇ ਦੇ ਬੱਚਿਆਂ, ਗਭਰੇਟਾਂ ਦੇ ਸੁਪਨੇ ਸਾਕਾਰ ਕਰਨ ਲਈ ਵੀ ਫੌਜ ਨੇ ਉਪਰਾਲੇ ਕੀਤੇ ਹਨ। ਖਾਸ ਕਰਕੇ ਫ਼ੌਜ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਕਿ ਕਿਸੇ ਵੀ ਤਰਾਂ ਦੇ ਤਣਾਅ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਨਾ ਰੁਕੇ।ਪੁਣਛ ਵਿੱਚ ਫ਼ੌਜ ਵਲੋਂ ਪਾਈਨ ਫਾਰੈਸਟ ਸਕੂਲ ਸਥਾਪਿਤ ਕੀਤਾ ਗਿਆ ਹੈ, ਜਿੱਥੇ ਸ਼ਹਿਰੀ ਸਕੂਲਾਂ ਵਰਗੀਆਂ ਬੇਮਿਸਾਲ ਆਧੁਨਿਕ ਸਹੂਲਤਾਂ ਹਨ। ਪਾਈਨ ਫਾਰੈਸਟ ਸਕੂਲ ਦੀ ਇਕ ਵਿਦਿਆਰਥਣ ਸਾਫ਼ੀਆ ਨੇ ਇੱਕ ਮੀਡੀਆ ਹਲਕੇ ਨਾਲ ਗੱਲ ਕਰਦਿਆਂ ਕਿਹਾ ਕਿ ਸਾਡਾ ਸਕੂਲ ਕੰਟਰੋਲ ਰੇਖਾ ਨਾਲ ਲਗਦਾ ਹੈ ਪਰ ਸਾਨੂੰ ਇੱਥੇ ਸ਼ਹਿਰ ਦੇ ਸਾਰੇ ਸਕੂਲਾਂ ‘ਚ ਉਪਲੱਬਧ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਉਸ ਨੇ ਬੜੇ ਉਤਸ਼ਾਹ ਨਾਲ ਦੱਸਿਆ ਕਿ ਸਾਡੇ ਕੋਲ ਸਮਾਰਟ ਕਲਾਸਰੂਮ ਹਨ , ਇਕ ਲਾਇਬਰੇਰੀ, ਪ੍ਰਯੋਗ ਕਰਨ ਲਈ ਉਪਯੁਕਤ ਉਪਕਰਣਾਂ ਨਾਲ ਇਕ ਵਿਗਿਆਨ ਪ੍ਰਯੋਗਸ਼ਾਲਾ ਹੈ। ਇਹ ਸਾਰੀਆਂ ਸਹੂਲਤਾਂ ਫ਼ੌਜ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਸ ਨੇ ਕਿਹਾ ਕਿ ਇਸ ਖੇਤਰ ‘ਚ ਗੋਲੀਬਾਰੀ ਆਮ ਹੈ। ਪਰ ਸਾਨੂੰ ਡਰ ਨਹੀਂ ਲਗਦਾ, ਕਿਉਂਕਿ ਫ਼ੌਜ ਨੇ ਹਮੇਸ਼ਾ ਸਾਡੀ ਰੱਖਿਆ ਕੀਤੀ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਸਾਨੂੰ ਸਕੂਲ ‘ਚ ਬੰਕਰ ਵੀ ਉਪਲੱਬਧ ਕਰਵਾਏ ਹਨ। ਜਦੋਂ ਵੀ ਗੋਲੀਬਾਰੀ ਹੋਵੇਗੀ, ਅਸੀਂ ਬੰਕਰਾਂ ‘ਚ ਜਾਵਾਂਗੇ , ਅਸੀਂ ਉਨ੍ਹਾਂ ਬੰਕਰਾਂ ‘ਚ ਜਮਾਤਾਂ ਜਾਰੀ ਰੱਖਦੇ ਹਨ। ਕੋਵਿਡ ਮਹਾਮਾਰੀ ਦੌਰਾਨ ਵੀ ਫ਼ੌਜ ਨੇ ਸਾਡਾ ਸਮਰਥਨ ਕੀਤਾ ਅਤੇ ਸਾਡੀਆਂ ਸਾਰੀਆਂ ਲੋੜਾਂ ਦਾ ਖਿਆਲ ਰੱਖਿਆ। ਮੈਂ ਤਾਂ ਏਨਾ ਉਤਸ਼ਾਹਿਤ ਹਾਂ ਕਿ ਸੋਚ ਰਹੀ ਹਾਂ ਕਿ ਮੈਂ ਵੀ ਫ਼ੌਜ ‘ਚ ਭਰਤੀ ਹੋਵਾਂ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਾਂ ਤੇ ਸਾਡੇ ਹੋਰ ਨੌਜਵਾਨ ਵੀ ਫੌਜ ਚ ਭਰਤੀ ਹੋਣ। ਉਸ ਨੇ ਕਿਹਾ ਕਿ ਸਾਡੇ ਬੱਚੇ ਤੇ ਮਾਪੇ ਵੀ ਫੌਜ ਦੇ ਇਸ ਸਮਰਥਨ ਤੋਂ ਖੁਸ਼ ਹਨ।
Comment here