ਸਿਆਸਤਖਬਰਾਂ

ਭਾਰਤੀ ਫੌਜ ਦੀ ਮਦਦ ਨਾਲ ਕੁੜੀਆਂ ਨੇ ਬੇਕਿੰਗ ਹੁਨਰ ’ਚ ਨਾਂ ਕਮਾਇਆ

ਜੰਮੂ–ਸਰਹੱਦੀ ਪਿੰਡ ਰਾਜੌਸੀ ਦੀਆਂ ਚਾਰ ਕੁੜੀਆਂ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਦਾ ਬੇਕਿੰਗ ਦਾ ਹੁਨਰ ਕਮਾਲ ਦਾ ਹੈ। ਚਾਰੋ ਕੁੜੀਆਂ ਨੇ ਭਾਰਤੀ ਫੌਜ ਦੀ ਮਦਦ ਨਾਲ ਆਪਣੇ ਇਲਾਕੇ ’ਚ ਬੈਕਰੀ ਵੀ ਖੋਲ੍ਹੀ ਹੈ ਅਤੇ ਖੁਦ ਨੂੰ ਸਾਬਿਤ ਕੀਤਾ ਹੈ।
ਮਿਨਾਕਸੀ ਰਾਣੀ, ਤਰਜਿੰਦਰ ਕੌਰ, ਪ੍ਰਿਆ ਸੈਨੀ ਅਤੇ ਸੀਮਾ ਦੇਵੀ, ਇਹ ਨਾਮ ਰਾਜੌਰੀ ਦੇ ਲਾਮ ਪਿੰਡ ’ਚ ਰਹਿਣ ਵਾਲੀਆਂ ਇਨ੍ਹਾਂ ਸਾਧਾਰਣ ਕੁੜੀਆਂ ਦੇ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਦਮ ’ਤੇ ਆਪਣਾ ਨਾਮ ਬਣਾ ਲਿਆ ਹੈ। ਪਿੰਡ ’ਚ ਬੈਕਰੀ ਦੀ ਦੁਕਾਨ ’ਤੇ ਇਨ੍ਹਾਂ ਦੇ ਬਣਾਏ ਕੇਕ ਅਤੇ ਬਿਸਕੁਟ ਤੇ ਹੋਰ ਸਾਮਾਨ ਖੂਬ ਵਿਕਦਾ ਹੈ।ਮਿਨਾਕਸ਼ੀ ਅਤੇ ਪ੍ਰਿਆ ਨੂੰ 22 ਦਸੰਬਰ ਨੂੰ ਫੌਜ ਮੁਖੀ ਜਨਰਲ ਨਿਰਵਾਣੇ ਨੇ ਪੁਣੇ ’ਚ ਇਕ ਸਮਾਰੋਹ ਦੌਰਾਨ ਸਨਮਾਨਿਤ ਵੀ ਕੀਤਾ ਸੀ।  ਇਨ੍ਹਾਂ ਦੀ ਬੈਕਰੀ ਨੂੰ ਅਸੀਮ ਫਾਊਂਡੇਸ਼ਨ ਨਾਮ ਦੀ ਇਕ ਐੱਨ.ਜੀ.ਓ. ਵੀ ਸਮਰਥਨ ਕਰਦੀ ਹੈ।
ਦੱਸ ਦੇਈਏ ਕਿ ਲਾਮ ਪਿੰਡ ਰਾਜੌਰੀ ’ਚ ਐੱਲ.ਓ.ਸੀ. ਤੋਂ ਕਰੀਬ 4 ਕਿਲੋਮੀਟਰ ਹੀ ਦੂਰ ਹੈ। ਇਹ ਸਭ ਤੋਂ ਪਿਛੜਿਆ ਹੋਇਆ ਪਿੰਡ ਹੈ। ਦੂਜੇ ਪਾਸੋਂ ਹੋਣ ਵਾਲੀ ਗੋਲੀਬਾਰੀ ਦਾ ਅਸਲ ਇਸ ਪਿੰਡ ’ਚ ਬਹੁਤ ਵੇਖਣ ਨੂੰ ਮਿਲਦਾ ਹੈ। ਇਸਤੋਂ ਬਾਅਦ ਵੀ ਪਿੰਡ ਵਾਸੀ ਬਹੁਤ ਹਿੰਮਤ ਨਾਲ ਆਪਣਾ ਗੁਜ਼ਾਰਾ ਕਰਦੇ ਹਨ।

Comment here