ਅਜਬ ਗਜਬਖਬਰਾਂ

ਭਾਰਤੀ ਫੌਜੀ ਜਵਾਨਾਂ ਨੂੰ ਸਲਾਮ-ਭਾਰੀ ਬਰਫਬਾਰੀ ਚ ਗਰਭਵਤੀ ਦੀ ਕੀਤੀ ਮਦਦ

ਜੰਮੂ-  ਉੱਤਰੀ ਭਾਰਤ ਵਿੱਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਭਾਰੀ ਬਰਫਬਾਰੀ ਹੋ ਰਹੀ ਹੈ। ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਜੰਮੂ ਕਸ਼ਮੀਰ ’ਚ ਵੀ ਉੱਚਾਈ ਵਾਲੇ ਇਲਾਕਿਆਂ ’ਚ ਇਸ ਸਮੇਂ ਭਾਰੀ ਬਰਫ਼ਬਾਰੀ ਹੋ ਰਹੀ ਹੈ। ਕੰਟਰੋਲ ਰੇਖਾ ਕੋਲ ਭਾਰੀ ਬਰਫ਼ਬਾਰੀ ਦਰਮਿਆਨ ਭਾਰਤੀ ਫ਼ੌਜ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ’ਚ ਫ਼ੌਜ ਦੇ ਜਵਾਨ ਗਰਭਵਤੀ ਔਰਤਾਂ ਨੂੰ ਐਮਰਜੈਂਸੀ ਸਥਿਤੀ ’ਚ ਬਰਫ਼ਬਾਰੀ ਦਰਮਿਆਨ ਐਂਬੂਲੈਂਸ ਤੱਕ ਪਹੁੰਚਾ ਰਹੇ ਹਨ। ਵੀਡੀਓ ’ਚ ਫ਼ੌਜ ਦੇ ਜਵਾਨ ਜਿਸ ਔਰਤ ਦੀ ਮਦਦ ਕਰ ਰਹੇ ਹਨ, ਉਹ ਕੰਟਰੋਲ ਰੇਖਾ ਕੋਲ ਘੱਗਰ ਹਿਲ ਪਿੰਡ ’ਚ ਰਹਿੰਦੀ ਹੈ। ਲੰਘੇ ਸ਼ਨੀਵਾਰ ਨੂੰ ਜਿਵੇਂ ਹੀ ਜਵਾਨਾਂ ਨੂੰ ਔਰਤ ਦੀ ਸਿਹਤ ਖ਼ਰਾਬ ਹੋਣ ਦੀ ਸੂਚਨਾ ਮਿਲੀ, ਉਹ ਮੈਡੀਕਲ ਟੀਮ ਨਾਲ ਔਰਤ ਦੇ ਘਰ ਪਹੁੰਚ ਗਏ। ਉੱਥੇ ਪਹੁੰਚਦੇ ਹੀ ਔਰਤ ਦੀ ਸਿਹਤ ਹੋਰ ਖ਼ਰਾਬ ਹੋਣ ਲੱਗੀ। ਇਸ ਤੋਂ ਬਾਅਦ ਜਵਾਨਾਂ ਨੇ ਉਸ ਔਰਤ ਨੂੰ ਪੈਦਲ ਹੀ ਹਸਪਤਾਲ ਲਿਜਾਉਣ ਦਾ ਫ਼ੈਸਲਾ ਕੀਤਾ। ਔਰਤ ਨੂੰ ਹਸਪਤਾਲ ਪਹੁੰਚਾਉਣਾ ਜ਼ਰੂਰੀ ਸੀ, ਇਸ ਲਈ ਜਵਾਨ ਪੈਦਲ ਹੀ ਲੈ ਕੇ ਨਿਕਲ ਪਏ। ਇਸ ਦੌਰਾਨ ਜ਼ੋਰਦਾਰ ਬਰਫ਼ਬਾਰੀ ਹੋ ਰਹੀ ਸੀ। ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਦਰਮਿਆਨ ਭਾਰਤੀ ਜਵਾਨਾਂ ਦਾ ਜਜ਼ਬਾ ਇਕ ਵਾਰ ਵੀ ਨਹੀਂ ਡਗਮਗਾਇਆ ਅਤੇ ਹਸਪਤਾਲ ਪਹੁੰਚ ਕੇ ਹੀ ਉਨ੍ਹਾਂ ਦੇ ਕਦਮ ਰੁਕੇ। ਹਸਪਤਾਲ ਪਹੁੰਚਦੇ ਹੀ ਉੱਥੇ ਮੌਜੂਦ ਲੋਕਾਂ ਨੇ ਭਾਰਤੀ ਜਵਾਨਾਂ ਦੇ ਜਜ਼ਬੇ ਦੀ ਜੰਮ ਕੇ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਧੰਨਵਾਦ ਕਿਹਾ। ਫਿਲਹਾਲ ਔਰਤ ਬਿਲਕੁੱਲ ਠੀਕ ਹੈ। ਫ਼ੌਜ ਦੇ ਜਵਾਨਾਂ ਦੇ ਇਸ ਨੇਕ ਕੰਮ ਦੀ ਤਾਰੀਫ਼ ਕਰਨ ਵਾਲਿਆਂ ’ਚ ਗਰਭਵਤੀ ਔਰਤ ਦੇ ਪਰਿਵਾਰ ਵਾਲੇ ਵੀ ਸ਼ਾਮਲ ਹਨ।

Comment here