ਸਿਆਸਤਖਬਰਾਂਦੁਨੀਆ

ਭਾਰਤੀ ਫੌਜੀਆਂ ਨੇ ਕਸ਼ਮੀਰ ਨੂੰ ਨਹੀਂ ਬਣਨ ਦਿੱਤਾ ਅਫਗਾਨ—ਬੌਬ ਬਲੈਕਮੈਨ

ਲੰਡਨ-ਬੀਤੇ ਦਿਨੀਂ ਬ੍ਰਿਟੇਨ ਦੇ ਸੰਸਦ ਮੈਂਬਰ ਬੌਬ ਬਲੈਕਮੈਨ ਨੇ ‘ਹਾਊਸ ਆਫ ਕਾਮਨਜ਼’ ’ਚ ਕਿਹਾ, ‘‘ਇਹ ਸਿਰਫ਼ ਭਾਰਤੀ ਫੌਜ ਅਤੇ ਭਾਰਤੀ ਫੌਜੀ ਲੋਕਤੰਤਰ ਦੀ ਮਜ਼ਬੂਤ ਨੀਂਹ ਹੈ, ਜਿਸ ਨੇ ਜੰਮੂ-ਕਸ਼ਮੀਰ ਦੇ ਖ਼ੇਤਰ ਨੂੰ ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਵਰਗਾ ਬਣਾਉਣ ਤੋਂ ਰੋਕ ਦਿੱਤਾ ਹੈ।”
ਬਲੈਕਮੈਨ ਸਦਨ ’ਚ ਖੇਤਰ ’ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਵੀ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ, ‘‘ਇਸਲਾਮਿਕ ਤਾਕਤਾਂ ਜੰਮੂ-ਕਸ਼ਮੀਰ ’ਚ ਲੋਕਤੰਤਰ ਨੂੰ ਖ਼ਤਮ ਕਰ ਦੇਣਗੀਆਂ ਜਿਵੇਂ ਕਿ ਅਸੀਂ ਅਫਗਾਨਿਸਤਾਨ ’ਚ ਵੇਖਿਆ ਸੀ। ਜੇਕਰ ਭਾਰਤੀ ਫੌਜਾਂ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ।” ਪਿਛਲੇ ਮਹੀਨੇ ਤਾਲਿਬਾਨ ਨੇ ਸਰਕਾਰ ਵਿਰੁੱਧ ਆਪਣੀ ਹਮਲਾਵਰ ਪੇਸ਼ਗੀ ਤੋਂ ਬਾਅਦ ਅਫਗਾਨਿਸਤਾਨ ਦਾ ਕੰਟਰੋਲ ਲੈ ਲਿਆ ਅਤੇ ਹਾਲ ਹੀ ’ਚ ਐਲਾਨ ਕੀਤਾ ਕਿ ਦੇਸ਼ ’ਚ ਸ਼ਰੀਆ ਕਾਨੂੰਨ ਲਾਗੂ ਹੋਵੇਗਾ।
ਇਸ ਮਹੀਨੇ ਦੇ ਸ਼ੁਰੂ ’ਚ ਤਾਲਿਬਾਨ ਦੁਆਰਾ ਅੰਤਰਿਮ ਸਰਕਾਰ ਦੀ ਘੋਸ਼ਣਾ ਤੋਂ ਬਾਅਦ ਇਸ ਦੇ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਨੇ ਇੱਕ ਬਿਆਨ ’ਚ ਕਿਹਾ, ‘‘ਭਵਿੱਖ ’ਚ ਅਫਗਾਨਿਸਤਾਨ ’ਚ ਸ਼ਾਸਨ ਅਤੇ ਜੀਵਨ ਦੇ ਸਾਰੇ ਮੁੱਦੇ ਪਵਿੱਤਰ ਸ਼ਰੀਆ ਦੇ ਨਿਯਮਾਂ ਦੁਆਰਾ ਸ਼ਾਸਨ ਕੀਤੇ ਜਾਣਗੇ।” ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਕਸ਼ਮੀਰ ਘਾਟੀ ਦੇਖਣ ਲਈ ਇੱਕ ਖੂਬਸੂਰਤ ਖੇਤਰ ਹੈ, ਬਲੈਕਮੈਨ ਨੇ ਇਹ ਵੀ ਕਿਹਾ ਕਿ ਖ਼ੇਤਰ ਸੈਰ-ਸਪਾਟਾ, ਸੱਭਿਆਚਾਰ, ਵਪਾਰ, ਪਣ-ਬਿਜਲੀ ਅਤੇ ਹੋਰ ਕਈ ਪੱਖਾਂ ਲਈ ਇੱਕ ਮੌਕਾ ਹੈ।

Comment here