ਕਲਾਨੌਰ -ਦੇਸ਼ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਸਰਹੱਦਾਂ ‘ਤੇ ਸਖ਼ਤ ਪਹਿਰਾ ਰੱਖਿਆ ਹੋਇਆ ਹੈ। ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੀ ਬੀਓਪੀ ਪਹਾੜੀਪੁਰ ਦੇ ਦੇ ਜਵਾਨਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਉੱਡਦੇ ਆਏ ਇਕ ਗੁਬਾਰੇ ਜਿਸ ‘ਤੇ ਲਿਖਿਆ ਹੋਇਆ ਸੀ ‘ਮੋਦੀ ਸਾਡੇ ਨਾਲ ਜੰਗ ਕਰ’, ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ਼ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਓਪੀ ਨੰਬਰ 3 ਦੇ ਏਓਆਰ ਦੇ ਵਿਚਕਾਰ ਪਾਕਿ ਵਾਲੇ ਪਾਸੇ ਤੋਂ ਹਵਾ ਵਿੱਚ ਇੱਕ ਗੁਬਾਰੇ ਵਰਗੀ ਵਸਤੂ ਉੱਡਦੀ ਹੋਈ ਜਵਾਨਾਂ ਨੇ ਦੇਖੀ। ਉਨ੍ਹਾਂ ਦੱਸਿਆ ਕਿ ਇਸ ਨੂੰ ਸਭ ਤੋਂ ਪਹਿਲਾਂ ਓਪੀ ਨੰਬਰ 3 ਬੀਓਪੀ ਪਹਾੜੀਪੁਰ ਦੇ ਐਚਸੀ ਰਾਮਲਾਲ ਅਤੇ ਸੀਟੀ ਦੀਪਕ ਕੁਮਾਰ ਵਲੋਂ ਦੇਖਿਆ ਗਿਆ ਇਸ ਉਪਰੰਤ ਕੰਪਨੀ ਕਮਾਂਡਰ ਰਾਜੀਵ ਰੰਜਨ, ਏਸੀ ਏ ਅਤੇ ਸੀਟੀ ਵਿਜੇ ਕੁਮਾਰ ਪਾਂਡੇ ਵੀ ਮੌਕੇ ਤੇ ਪਹੁੰਚੇ । ਉਨ੍ਹਾਂ ਦੱਸਿਆ ਕਿ ਇਸ ਮੌਕੇ ਸੀਟੀ ਵਿਜੇ ਕੁਮਾਰ ਪਾਂਡੇ ਵੱਲੋਂ ਖੋਲ੍ਹਿਆ ਗਿਆ ਗੁਬਾਰਾ ਖਾਲੀ ਪਾਇਆ ਗਿਆ। ਇਸ ਤੇ ਉਰਦੂ ਵਿੱਚ ਹੇਠ ਲਿਖੀਆਂ ਲਾਈਨਾਂ ਲਿਖੀਆਂ ਗਈਆਂ ਸਨ ਜਿਸ ‘ਚ ਲਿਖਿਆ ਹੋਇਆ ਸੀ ਕਿ “ਮੋਦੀ ਮੋਦੀ_ਮਾਰਾ’ *ਮੋਦੀ ਸਾਡੇ ਨਾਲ ਜੰਗ ਕਰ” । ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀ ਐਸ ਐਫ ਜਵਾਨਾਂ ਵੱਲੋਂ ਗੁਬਾਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਲਾਕੇ ਦੀ ਛਾਣਬੀਣ ਸ਼ੁਰੂ ਕੀਤੀ ਗਈ ਹੈ।
Comment here