ਸਿਹਤ-ਖਬਰਾਂਖਬਰਾਂ

ਭਾਰਤੀ ਨੌਜਵਾਨਾਂ ਚ ਦਿਲ ਦੇ ਦੌਰੇ ਦਾ ਖਤਰਾ ਵਧਿਆ

ਨਵੀਂ ਦਿੱਲੀ – ਹਾਲ ਹੀ ਵਿਚ ਭਾਰਤੀ ਟੀ ਵੀ ਅਦਾਕਾਰ ਚਾਲੀ ਸਾਲਾ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਦੌਰਾਨ ਚਰਚਾ ਸ਼ੁਰੂ ਹੋਈ ਹੈ ਕਿ ਨੌਜਵਾਨਾਂ ਚ ਫਿਟਨੈਸ ਨੂੰ ਲੈ ਕੇ ਖਾਸ ਕਰਕੇ ਸਿਕਸ ਐਬਸ ਬਣਾਉਣ ਨੂੰ ਲੈ ਕੇ ਲੋੜੋਂ ਵਧ ਕਸਰਤ ਤੇ ਦਵਾਈਆਂ ਆਦਿ ਦੀ ਵਰਤੋਂ ਨੌਜਵਾਨਾੰ ਨੂੰ ਬਿਮਾਰ ਕਰ ਰਹੀ ਹੈ। ਸਿਧਾਰਥ ਵੀ ਆਪਣੀ ਬੌਡੀ ਫਿਟਨੈਸ ਲਈ ਜਿਮ ਚ ਚਾਰ ਚਾਰ ਘੰਟੇ ਬਿਤਾਉਂਦਾ ਸੀ। ਇਕ ਤਾਜ਼ਾ ਅਧਿਐਨ ਭਾਰਤੀ ਨੌਜਵਾਨਾਂ ਲਈ ਬਹੁਤਾ ਚੰਗਾ ਨਹੀਂ ਹੈ। ਇਸ ਮੁਤਾਬਕ ਭਾਰਤੀ ਨੌਜਵਾਨਾਂ ਨੂੰ ਦਿਲ ਦੀਆਂ ਬਿਮਾਰੀਆਂ ਪੱਛਮੀ ਮੁਲਕਾਂ ਦੇ ਲੋਕਾਂ ਦੇ ਮੁਕਾਬਲੇ ਦਹਾਕਾ ਪਹਿਲਾਂ ਲੱਗ ਰਹੀਆਂ ਹਨ । ਅੱਜ ਕੱਲ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਦਿਲ ਦੀਆਂ ਬਿਮਾਰੀਆਂ ਵਧ ਰਹੀਆਂ ਹਨ।  ਭਾਰਤ ਪਹਿਲਾਂ ਹੀ ਇਸ ਬਿਮਾਰੀ ਕਾਰਨ ਮੌਤਾਂ ਦੇ ਮਾਮਲੇ ‘ਚ ਦੁਨੀਆ ‘ਚ ਪੰਜਵੇਂ ਨੰਬਰ ‘ਤੇ ਹੈ । ਭਾਰਤ ਦੇ ਨੌਜਵਾਨਾਂ ਵਿਚ ਦਿਲ ਦੀਆਂ ਬਿਮਾਰੀਆਂ ਕਾਰਨ ਮੌਤ ਦੀ ਔਸਤ ਇਕ ਲੱਖ ਦੇ ਪਿੱਛੇ 272 ਹੈ, ਜਦਕਿ ਕੌਮਾਂਤਰੀ ਔਸਤ 235 ਹੈ। ਨੌਜਵਾਨਾਂ ਦੇ ਦਿਲ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਕਈ ਕਾਰਨ ਹਨ । ਇਨ੍ਹਾਂ ‘ਚ ਪ੍ਰਦੂਸ਼ਤ ਵਾਤਾਵਰਣ, ਲੰਮੇ ਸਮੇਂ ਤੱਕ ਕੰਮ ਕਰਨਾ, ਨੌਕਰੀ ਦਾ ਮਾਹੌਲ ਤਣਾਅਪੂਰਨ ਹੋਣਾ, ਬਹੁਤ ਜ਼ਿਆਦਾ ਬੈਠਣਾ, ਕਸਰਤ ਨਾ ਕਰਨਾ ਤੇ ਜਾਂ ਫੇਰ ਬੌਡੀ ਸ਼ੇਪ ਲਈ ਲੋੜੋਂ ਵਧ ਕਸਰਤ ਕਰਨਾ ਇਸ ਦੇ ਮੁਖ ਕਾਰਨ ਹਨ। ਸਿਹਤ ਮਾਹਿਰ ਨੌਜਵਾਨਾਂ ਨੂੰ ਸਾਵਧਾਨ ਕਰ ਰਹੇ ਹਨ, ਕਿ ਉਹਨਾਂ ਚ ਸਾਈਲੈਂਟ ਤੇ ਸਲੀਪਿੰਗ ਅਟੈਕ ਦੇ ਖਤਰੇ ਵਧ ਰਹੇ ਹਨ, ਇਸ ਕਰੇਕ ਖਾਣ ਪੀਣ, ਰਹਿਣ ਸਹਿਣ ਤੇ ਜਿਉਂਣ ਦੇ ਢੰਗ ਤਰੀਕਿਆਂ ਪ੍ਰਤੀ ਚੁਕੰਨੇ ਰਹਿਣ। ਅਫਸੋਸ ਕਿ ਕਦੇ ਵੀ ਸਿਆਸੀ ਏਜੰਡਿਆਂ ਚ ਅਜਿਹੇ ਮੁਦੇ ਸ਼ਾਮਲ ਨਹੀਂ ਹੁੰਦੇ।

Comment here