ਸਿੰਗਾਪੁਰ-ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਦੇ ਅਨੁਸਾਰ ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸੋਮਵਾਰ ਨੂੰ ਤਸਕਰੀ ਲਈ ਭੰਗ ਰੱਖਣ ਦੇ ਦੋਸ਼ ਵਿੱਚ 13 ਸਾਲ ਦੀ ਜੇਲ੍ਹ ਅਤੇ 10 ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਹੈ। ਰਿਪੋਰਟ ਅਨੁਸਾਰ ਇੱਕ ਸਥਾਨਕ ਅਦਾਲਤ ਨੇ ਕਿਹਾ ਕਿ 45 ਸਾਲਾ ਐੱਨ. ਅਰਾਸਾਨ 2021 ਵਿੱਚ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਅਤੇ ਉਸਨੇ ਜਲਦੀ ਪੈਸਾ ਕਮਾਉਣ ਲਈ ਭੰਗ ਵੇਚਣ ਦਾ ਫੈਸਲਾ ਕੀਤਾ।
ਉਸ ਨੇ 329.99 ਗ੍ਰਾਮ ਨਿਯੰਤਰਿਤ ਨਸ਼ੀਲਾ ਪਦਾਰਥ ਪ੍ਰਾਪਤ ਕੀਤਾ ਅਤੇ ਮੁਨਾਫਾ ਕਮਾਉਣ ਲਈ ਇਸ ਨੂੰ ਵੇਚਣ ਦਾ ਇਰਾਦਾ ਸੀ, ਪਰ ਕੇਂਦਰੀ ਨਾਰਕੋਟਿਕਸ ਬਿਊਰੋ (ਸੀ.ਐੱਨ.ਬੀ.) ਨੇ ਉਸ ਨੂੰ ਫੜ ਲਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਅਰਾਸਾਨ ਨੂੰ ਫੜਿਆ ਗਿਆ ਸੀ, ਉਦੋਂ ਉਸ ਕੋਲ ਕੋਈ ਗਾਹਕ ਨਹੀਂ ਸੀ। ਇਸਤਗਾਸਾ ਪੱਖ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਸੇਵਨ ਕਾਰਨ ਉਸਨੂੰ 2019 ਵਿੱਚ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ। ਸੀ.ਐੱਨ.ਬੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਉਸ ਨੂੰ 12 ਅਪ੍ਰੈਲ 2021 ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਇਕ ਵਾਹਨ ਵਿਚ ਨਸ਼ੀਲੇ ਪਦਾਰਥ ਲੈ ਕੇ ਜਾ ਰਿਹਾ ਸੀ।
ਭਾਰਤੀ ਨੂੰ ਭੰਗ ਰੱਖਣ ਦੇ ਦੋਸ਼ ‘ਚ 13 ਸਾਲ ਦੀ ਹੋਈ ਜੇਲ੍ਹ

Comment here