ਨਵੀਂ ਦਿੱਲੀ-ਅਫਗਾਨਿਸਤਾਨ ਵਿੱਚ ਤਾਲਿਬਾਨੀ ਸਾਸ਼ਨ ਤੋਂ ਬਾਅਦ ਬਦਲ ਰਹੇ ਬਾਹਰੀ ਹਾਲਾਤਾਂ ਬਾਰੇ ਵਿਸ਼ਵ ਭਰ ਵਿੱਚ ਚਰਚਾ ਹੋ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਤਰ ਦੇ ਆਪਣੇ ਹਮਰੁਤਬਾ ਸ਼ੇਖ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲ-ਥਾਨੀ ਦੇ ਨਾਲ ਬੈਠਕ ਦੌਰਾਨ ਅਫਗਾਨਿਸਤਾਨ ਦੀ ਸਥਿਤੀ ‘ਤੇ ਗੱਲਬਾਤ ਕੀਤੀ। ਅਮਰੀਕਾ ਦੌਰੇ ਤੋਂ ਪਰਤਦੇ ਹੋਏ ਦੋਹਾ ਵਿੱਚ ਆਪਣੇ ਪੜਾਅ ਵਿੱਚ ਉਨ੍ਹਾਂ ਨੇ ਇਹ ਬੈਠਕ ਕੀਤੀ। ਕਤਰ ਦੀ ਰਾਜਧਾਨੀ ਦੋਹਾ ਵਿੱਚ ਅਫਗਾਨ ਸ਼ਾਂਤੀ ਗੱਲਬਾਤ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਵਿੱਚ ਖਾੜੀ ਦੇਸ਼ ਕਤਰ ਦੀ ਮਹੱਤਵਪੂਰਣ ਭੂਮਿਕਾ ਹੈ। ਜੈਸ਼ੰਕਰ ਨੇ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ । ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸੰਘਰਸ਼ ਸਮਾਧਾਨ ਲਈ ਕਤਰ ਦੇ ਵਿਸ਼ੇਸ਼ ਦੂਤ ਮੁਤਲਾਕ ਬਿਨ ਮਾਜਿਦ ਅਲ-ਕਹਤਾਨੀ ਨੇ ਭਾਰਤ ਦਾ ਦੌਰਾ ਕੀਤਾ ਸੀ। ਉਦੋਂ ਵੀ ਦੋਵਾਂ ਪੱਖਾਂ ਦੀ ਹਾਂਪੱਖੀ ਗੱਲਬਾਤ ਹੋਈ ਸੀ।
ਭਾਰਤੀ ਤੇ ਕਤਰ ਦੇ ਵਿਦੇਸ਼ ਮੰਤਰੀਆਂ ਚ ਅਫਗਾਨ ਮੁੱਦੇ ਤੇ ਚਰਚਾ

Comment here