ਸਿਆਸਤਖਬਰਾਂ

ਭਾਰਤੀ ਜਲ ਸੈਨਾ ਨੂੰ ਮਿਲਿਆ ਜਹਾਜ ਢੋਣ ਵਾਲਾ ਬੇੜਾ

ਕੋਚੀ-ਸੀ. ਐੱਸ. ਐੱਲ. ਨੇ ਪ੍ਰੈਸ ਰਿਲੀਜ਼ ’ਚ ਦੱਸਿਆ ਕਿ ਕੋਚੀਨ ਸ਼ਿਪਯਾਰਡ ਲਿਮਟਿਡ ਨੇ ਭਾਰਤੀ ਸਮੁੰਦਰੀ ਫੌਜ ਨੂੰ ਦੇਸ਼ ’ਚ ਬਣਿਆ ਜਹਾਜ਼ ਢੋਣ ਵਾਲਾ ਪਹਿਲਾ ਬੇੜਾ ਆਈ. ਐੱਨ. ਐੱਸ. ਵਿਕਰਾਂਤ ਸੌਂਪ ਦਿੱਤਾ। ਇਹ ਭਾਰਤ ’ਚ ਬਣਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ। ਇਸ ਨੂੰ ਦੇਸ਼ ਦਾ ਸਭ ਤੋਂ ਉਤਸ਼ਾਹੀ ਸਮੁੰਦਰੀ ਜਹਾਜ਼ ਪ੍ਰਾਜੈਕਟ ਵੀ ਮੰਨਿਆ ਜਾਂਦਾ ਹੈ। ਰੱਖਿਆ ਸੂਤਰਾਂ ਨੇ ਵੀ ਇਸ ਬੇੜੇ ਨੂੰ ਨੇਵੀ ਨੂੰ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਅਧਿਕਾਰਤ ਤੌਰ ’ਤੇ ਇਸ ਨੂੰ ਅਗਸਤ ਵਿਚ ਨੇਵੀ ’ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਸ ਬੇੜੇ ’ਚ 76 ਪ੍ਰਤੀਸ਼ਤ ਸਾਜ਼ੋ-ਸਾਮਾਨ ਸਵਦੇਸ਼ੀ ਹੈ ਅਤੇ ਇਹ ਆਤਮ-ਨਿਰਭਰਤਾ ਵੱਲ ਵਧ ਰਹੇ ਦੇਸ਼ ਲਈ ਇਕ ਲੰਬੀ ਛਾਲ ਹੈ। ਇਸ ਬੇੜੇ ਦੇ ਨਿਰਮਾਣ ਦੇ ਨਾਲ ਹੀ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ, ਜੋ ਏਅਰਕ੍ਰਾਫਟ ਕੈਰੀਅਰ ਬੇੜੇ ਬਣਾਉਣ ਦੇ ਹਨ। ਵਿਕਰਾਂਤ ਤੋਂ 30 ਲੜਾਕੂ ਜਹਾਜ਼ਾਂ ਦਾ ਸੰਚਾਲਨ ਕੀਤਾ ਜਾਏਗਾ।

Comment here