ਸਿਆਸਤਖਬਰਾਂਦੁਨੀਆ

ਭਾਰਤੀ ਜਲ ਸੈਨਾ ’ਚ ਸ਼ਾਮਲ ਹੋਣਗੀਆਂ ਬ੍ਰਹਿਮੋਸ ਮਿਜ਼ਾਈਲਾਂ

ਨਵੀਂ ਦਿੱਲੀ-ਸੀਨੀਅਰ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਜਲ ਸੈਨਾ 200 ਤੋਂ ਵੱਧ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਆਰਡਰ ਦੇਣ ਜਾ ਰਹੀ ਹੈ। ਇਨ੍ਹਾਂ ਮਿਜ਼ਾਈਲਾਂ ਨੂੰ ਜਲ ਸੈਨਾ ਦੇ ਸਾਰੇ ਫਰੰਟਲਾਈਨ ਜੰਗੀ ਜਹਾਜ਼ਾਂ ’ਤੇ ਤਾਇਨਾਤ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਹ ਆਰਡਰ ਬ੍ਰਹਿਮੋਸ ਏਰੋਸਪੇਸ ਨੂੰ ਦਿੱਤਾ ਜਾਵੇਗਾ। ਇਸ ਨੂੰ ਸਵਦੇਸ਼ੀ ਉਦਯੋਗ ਲਈ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਭਾਰਤ-ਰੂਸੀ ਸੰਯੁਕਤ ਕੰਪਨੀ ਨੇ ਹਾਲ ਹੀ ਵਿਚ ਉੱਚ ਪੱਧਰੀ ਸਵਦੇਸ਼ੀ ਸਮੱਗਰੀ ਨਾਲ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਕੰਪਨੀ ਮਿਜ਼ਾਈਲ ਨੂੰ ਸਵਦੇਸ਼ੀ ਸੀਕਰ ਨਾਲ ਵੀ ਲੈਸ ਕਰਨ ਜਾ ਰਹੀ ਹੈ। ਸੀਨੀਅਰ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਜਲ ਸੈਨਾ ਦਾ 200 ਤੋਂ ਵੱਧ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਦਾ ਪ੍ਰਸਤਾਵ ਐਡਵਾਂਸ ਸਟੇਜ ’ਤੇ ਹੈ।

Comment here