ਖਬਰਾਂਖੇਡ ਖਿਡਾਰੀਦੁਨੀਆ

ਭਾਰਤੀ ਖਿਡਾਰੀਆਂ ਨੇ ਪੈਰਾਉਲੰਪਿਕ ਚ ਜਿੱਤੇ 19 ਤਮਗੇ

ਖੇਡ ਮਹਾਸੰਘ 2024 ਤੇ 2028 ਚ ਹੋਣ ਵਾਲੇ ਓਲੰਪਿਕ ਲਈ ਵੱਡੀਆਂ ਯੋਜਨਾਵਾਂ ਬਣਾਉਣ- ਖੇਡ ਮੰਤਰੀ

ਟੋਕੀਉ-24 ਅਗੱਸਤ ਤੋਂ 5 ਸਤੰਬਰ ਤਕ ਚੱਲੀਆਂ ਪੈਰਾਲਿੰਪਿਕ ਖੇਡਾਂ ਦੌਰਾਨ 163 ਦੇਸ਼ਾਂ ਦੇ ਲਗਭਗ 4500 ਖਿਡਾਰੀਆਂ ਨੇ 22 ਖੇਡਾਂ ਦੇ 540 ਮੁਕਾਬਲਿਆਂ ਵਿਚ ਹਿੱਸਾ ਲਿਆ ਸੀ। ਟੋਕੀਉ ਵਿਚ 13 ਦਿਨਾਂ ਤਕ ਚੱਲਣ ਵਾਲੀਆਂ ਪੈਰਾ ਉਲੰਪਿਕ ਖੇਡਾਂ ਦਾ ‘ਮਹਾਂ ਕੁੰਭ’ ਐਤਵਾਰ, 5 ਸਤੰਬਰ ਨੂੰ ਸਮਾਪਤ ਹੋਇਆ। ਭਾਰਤ ਨੇ ਖੇਡਾਂ ਦੇ ਇਸ ਮਹਾਂਕੁੰਭ ਵਿਚ 5 ਸੋਨੇ, 8 ਚਾਂਦੀ ਅਤੇ 6 ਕਾਂਸੀ ਦੇ ਤਮਗ਼ੇ ਜਿੱਤੇ  ਦਾ ਟੋਕੀਉ ਪੈਰਾਉਲੰਪਿਕ ਭਾਰਤ ਲਈ ਸੱਭ ਤੋਂ ਸਫ਼ਲ ਸਾਬਤ ਹੋਇਆ। ਸਮਾਪਤੀ ਸਮਾਰੋਹ ਵਿਚ ‘ਗੋਲਡਨ ਗਰਲ’ ਅਵਨੀ ਲੇਖਰਾ ਨੇ ਤਿਰੰਗਾ ਫੜ ਕੇ ਭਾਰਤੀ ਦਲ ਦੀ ਅਗਵਾਈ ਕੀਤੀ। 19 ਸਾਲਾ ਅਵਨੀ ਲੇਖਰਾ ਨੇ ਟੋਕੀਉ ’ਚ ਸ਼ੁਟਿੰਗ ਵਿਚ ਦੋ ਸੋਨ ਤਮਗ਼ੇ  ਜਿੱਤੇ ਹਨ। ਸਮਾਪਤੀ ਸਮਾਰੋਹ ਵਿਚ ਸਿਰਫ਼ ਕੁੱਝ ਖਿਡਾਰੀਆਂ ਨੇ ਹਿੱਸਾ ਲਿਆ। ਭਾਰਤੀ ਟੁਕੜੀ ਵਿਚ 11 ਹਿੱਸੇਦਾਰ ਸਨ।  ਟੋਕੀਉ ਪੈਰਾਲੰਪਿਕਸ ਦੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਟੇਕ ਚੰਦ ਨੇ ਕੀਤੀ ਸੀ।

ਇਸ ਦੌਰਾਨ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸਾਰੇ ਖੇਡ ਮਹਾਸੰਘਾਂ ਨੂੰ 2024 ਤੇ 2028 ਵਿਚ ਹੋਣ ਵਾਲੇ ਓਲੰਪਿਕ ਲਈ ਵੱਡੀਆਂ ਯੋਜਨਾਵਾਂ ਬਣਾਉਣ ਲਈ ਕਿਹਾ ਹੈ ਤਾਂਕਿ ਭਾਰਤ ਅੱਗੇ ਵੀ ਆਪਣੀ ਸਥਿਤੀ ਵਿਚ ਸੁਧਾਰ ਕਰ ਸਕੇ। ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਰੇ ਖੇਡ ਮਹਾਸੰਘਾਂ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ ਅਤੇ ਸਾਨੂੰ ਵੱਡੀਆਂ ਯੋਜਨਾਵਾਂ ਤਿਆਰ ਕਰਨ ਲਈ ਮਿਲ ਕੇ ਕੰਮ ਕਰਨਾ ਪਵੇਗਾ ਤਾਂਕਿ 2024 ਤੇ 2028 ਓਲੰਪਿਕ ਖੇਡਾਂ ਵਿਚ ਭਾਰਤ ਦੀ ਸਥਿਤੀ ਵਿਚ ਅੱਗੇ ਹੋਰ ਸੁਧਾਰ ਹੋਵੇ। ਠਾਕੁਰ ਇੱਥੇ ਕਈ ਪ੍ਰਰੋਗਰਾਮਾਂ ਵਿਚ ਹਿੱਸਾ ਲੈਣ ਲਈ ਆਏ ਹੋਏ ਹਨ ਜਿਨ੍ਹਾਂ ਵਿਚ ਖਿਡਾਰੀਆਂ ਨੂੰ ਮਿਲਣਾ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਖਿਡਾਰੀਆਂ ਨੂੰ ਮਹੱਤਵ ਦਿੱਤਾ ਜਿਸ ਨਾਲ ਲੋਕਾਂ ਦੀ ਖੇਡਾਂ ਪ੍ਰਤੀ ਧਾਰਨਾ ਬਦਲੀ ਹੈ। ਇਸੇ ਦਾ ਨਤੀਜਾ ਹੈ ਕਿ ਭਾਰਤ ਨੇ ਟੋਕੀਓ ਓਲੰਪਿਕ ਤੇ ਪੈਰਾਲੰਪਿਕ ਵਿਚ ਚੰਗਾ ਪ੍ਰਦਰਸ਼ਨ ਕੀਤਾ। ਸਭ ਤੋਂ ਅਹਿਮ ਗੱਲ ਹੈ ਕਿ ਖੇਡਾਂ ਪ੍ਰਤੀ ਵਤੀਰਾ ਬਦਲਣਾ। ਜਦ ਸਰਕਾਰ ਹਰੇਕ ਨੂੰ ਸਾਰੀਆਂ ਸਹੂਲਤਾਂ ਉਪਲੱਬਧ ਕਰਵਾ ਰਹੀ ਹੈ, ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਖਿਡਾਰੀਆਂ ਨਾਲ ਗੱਲ ਕਰ ਕੇ ਉਨ੍ਹਾਂ ਦਾ ਉਤਸ਼ਾਹ ਵਧਾਅ ਰਹੇ ਹਨ ਤਾਂ ਇਸ ਨਾਲ ਪੂਰੇ ਸਮਾਜ ਦੇ ਹਰੇਕ ਵਰਗ ‘ਤੇ ਅਸਰ ਪੈਂਦਾ ਹੈ ਚਾਹੇ ਉਹ ਕੋਈ ਵੀ ਵਿਅਕਤੀ ਹੋਵੇ। ਕਾਰਪੋਰੇਟ ਜਾਂ ਖੇਡ ਸੰਘ ਜਾਂ ਕੋਈ ਹੋਰ ਸੰਗਠਨ।

Comment here