ਅਜਬ ਗਜਬਸਿਆਸਤਖਬਰਾਂਦੁਨੀਆ

ਭਾਰਤੀ ਕੁੜੀ ਤੇ ਪਾਕਿ ਕੁੜੀ ਦੇ ਪ੍ਰੇਮੀ ਕਹਾਣੀ ਸ਼ੋਸ਼ਲ ਮੀਡੀਆ ’ਤੇ ਛਾਈ

ਕਰਾਚੀ-ਸ਼ੋਸ਼ਲ ਮੀਡੀਆ ਇਕ ਅਜਿਹਾ ਸਾਧਨ ਹੈ, ਜਿਸ ਦੇ ਜ਼ਰੀਏ ਤੁਸੀਂ ਕਿਸੇ ਨਾਲ ਜੋ ਚਾਹੋ ਰਿਸ਼ਤਾ ਬਣਾ ਸਕਦੇ ਹੋ। ਭਾਰਤ ਦੀ ਅੰਜਲੀ ਚੱਕਰ ਅਤੇ ਪਾਕਿਸਤਾਨ ਦੇ ਸੂਫੀ ਮਲਿਕ ਦੀ ਪ੍ਰੇਮ ਕਹਾਣੀ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਹੀ ਹੈ। ਅੰਜਲੀ ਅਤੇ ਸੂਫੀ ਨੇ ਆਪਣੀ ਪ੍ਰੇਮ ਕਹਾਣੀ ਨੂੰ ਖੁਦ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ਤੋਂ ਪਹਿਲਾਂ ਅੰਜਲੀ ਤੇ ਸੂਫੀ ਇਕ ਫੋਟੋਸ਼ੂਟ ਕਰਕੇ ਚਰਚਾ ਚ ਆਏ ਸਨ। ਅੰਜਲੀ ਚੱਕਰ ਨੇ ਕਿਹਾ ਕਿ ਉਸ ਨੇ ਆਪਣੇ ਸਾਥੀ ਨੂੰ ਲੰਬੇ ਸਮੇਂ ਤੱਕ ਡੇਟ ਕੀਤਾ ਪਰ ਫਿਰ ਸੋਚਿਆ ਕਿ ਇਸ ਰਿਸ਼ਤੇ ਨੂੰ ਹੁਣ ਜਨਤਕ ਕੀਤਾ ਜਾਣਾ ਚਾਹੀਦਾ ਹੈ।
ਅੰਜਲੀ ਨੇ ਕਿਹਾ ਕਿ ਜਿਵੇਂ ਹੀ ਮੈਂ ਆਪਣੇ ਸਮਲਿੰਗੀ ਸੰਬੰਧਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ, ਸਾਨੂੰ ਕਾਫੀ ਪ੍ਰਸਿੱਧੀ ਮਿਲਣੀ ਸ਼ੁਰੂ ਹੋ ਗਈ। “ਜਦੋਂ ਮੈਂ ਆਪਣੇ ਪਾਰਟਨਰ ਨਾਲ ਫੋਟੋਆਂ ਸਾਂਝੀਆਂ ਕੀਤੀਆਂ, ਤਾਂ ਸਾਡੇ ਫਾਲੋਅਰਜ਼ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ। ਉਸ ਨੇ ਕਿਹਾ ਕਿ ਰਿਸ਼ਤੇ ਬਾਰੇ ਖੁਲਾਸਾ ਕਰਨ ਤੋਂ ਬਾਅਦ, ਮੈਂ ਕੱਟੇ ਹੋਏ ਵਾਲਾਂ ਨਾਲ ਆਪਣੀ ਪਹਿਲੀ ਪੋਸਟ ਕੀਤੀ, ਇਸ ਹੇਅਰ ਕੱਟ ਨੂੰ ਮੇਰੇ ਸਭ ਤੋਂ ਚੰਗੇ ਦੋਸਤ ਅਤੇ ਮੈਂ ਇਸ ਲਈ ‘ਬਾਈਸੈਕਸੁਅਲ ਬੌਬ’ ਕਿਹਾ ਹੈ ਕਿਉਂਕਿ ਅਸੀਂ ਦੇਖਿਆ ਹੈ ਕਿ ਬਾਈਸੈਕਸੁਅਲ ਲੋਕ ਆਪਣੀ ਪਛਾਣ ਜ਼ਾਹਰ ਕਰਨ ਲਈ ਅਜਿਹੇ ਹੇਅਰ ਕੱਟ ਲੈਂਦੇ ਸਨ।
ਦੱਸ ਦਈਏ ਕਿ ਅੰਜਲੀ ਚੱਕਰ ਅਤੇ ਸੂਫੀ ਮਲਿਕ ਅਮਰੀਕਾ ਦੇ ਕੈਲੀਫੋਰਨੀਆ ’ਚ ਰਹਿੰਦੇ ਹਨ। ਉਨ੍ਹਾਂ ਨੇ ਇੱਕ ਵੀਡੀਓ ਵਿੱਚ ਆਪਣੀ ਪਹਿਲੀ ਮੁਲਾਕਾਤ ਅਤੇ ਪਿਆਰ ਬਾਰੇ ਗੱਲ ਕੀਤੀ। ਅੰਜਲੀ ਚੱਕਰ ਅਤੇ ਸੂਫੀ ਮਲਿਕ ਦੀ ਪਹਿਲੀ ਮੁਲਾਕਾਤ ਨਿਊਯਾਰਕ ਵਿੱਚ ਹੋਈ ਅਤੇ ਦੋਵਾਂ ਨੇ ਇੱਕ ਦੂਜੇ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅੰਜਲੀ ਨੇ ਸੂਫੀ ਨੂੰ ਆਪਣੇ ਘਰ ਬੁਲਾਇਆ। ਅੰਜਲੀ ਨੇ ਦੱਸਿਆ ਕਿ ਆਪਣੇ ਬੁਆਏਫਰੈਂਡ ਨਾਲ ਬ੍ਰੇਕਅੱਪ ਤੋਂ ਬਾਅਦ ਉਹ ਸੂਫੀ ਦੇ ਕਾਫੀ ਕਰੀਬ ਆ ਗਈ। ਇੰਸਟਾਗ੍ਰਾਮ ਰਾਹੀਂ ਹੀ ਅੰਜਲੀ ਨੂੰ ਪਤਾ ਲੱਗਾ ਕਿ ਸੂਫੀ ਦੋ-ਲਿੰਗੀ ਹੁੰਦੇ ਹਨ, ਜਿਸ ਤੋਂ ਬਾਅਦ ਅੰਜਲੀ ਨੇ ਸੂਫੀ ਨੂੰ ਮਿਲਣ ਦੀ ਯੋਜਨਾ ਬਣਾਈ। ਕਈ ਮੁਲਾਕਾਤਾਂ ਤੋਂ ਬਾਅਦ, ਅੰਜਲੀ ਨੇ ਸੂਫੀ ਨੂੰ ਪ੍ਰਪੋਜ਼ ਕੀਤਾ ਅਤੇ ਦੋਵੇਂ ਇੱਕ ਹੋ ਗਏ। ਅੰਜਲੀ ਅਤੇ ਸੂਫੀ ਦੋਵੇਂ ਹੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ ਲਗਭਗ 2 ਲੱਖ ਫਾਲੋਅਰਜ਼ ਹਨ।

Comment here