ਖਬਰਾਂਦੁਨੀਆਮਨੋਰੰਜਨ

ਭਾਰਤੀ ਕੁੜੀਆਂ ‘ਮਿਸ ਯੂਨੀਵਰਸ ਯੂਏਈ’ ’ਚ ਲੈ ਸਕਣਗੀਆਂ ਹਿੱਸਾ

ਦੁਬਈ-ਦੁਨੀਆ ਦੇ ਸਭ ਤੋਂ ਵੱਡੇ ਮੁਕਾਬਲੇ ਮਿਸ ਯੂਨੀਵਰਸ ਯੂ.ਏ.ਈ. ਕਨਟੈਸਟ ਦਾ ਆਯੋਜਨ ਕਰਨ ਜਾ ਰਿਹਾ ਹੈ। ਮਿਸ ਯੂਨੀਵਰਸ ਆਰਗੇਨਾਈਜੇਸ਼ਨ ਐਂਡ ਯੂਗੇਨ ਇਵੈਂਟ ਨੇ ਬੁਰਜ ਖ਼ਲੀਫਾ ਦੇ ਅਰਮਾਨੀ ਰੈਸਟੋਰੈਂਟ ਵਿਚ ਇਸ ਦਾ ਐਲਾਨ ਕੀਤਾ। ਮਿਸ ਯੂਨੀਵਰਸ ਯੂ.ਏ.ਈ. ਲਈ ਅਰਜ਼ੀ ਦੇਣ ਅਤੇ ਚੋਣ ਪ੍ਰਕਿਰਿਆ 7 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ। ਸਿਰਫ਼ ਅਧਿਕਾਰਤ ਵੈਬਸਾਈਟ ’ਤੇ ਜਾ ਕੇ ਹੀ ਇਸ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਾਈ ਜਾ ਸਕਦੀ ਹੈ।
ਫਾਈਨਲ ਮੁਕਾਬਲਾ 7 ਨਵੰਬਰ 2021 ਨੂੰ ਅਲ ਹਬਤੂਰ ਸ਼ਹਿਰ ਦੇ ਲਾ ਪਰਲੇ ਵਿਚ ਆਯੋਜਿਤ ਹੋਵੇਗਾ। 3 ਘੰਟੇ ਦੇ ਇਵੈਂਟ ਵਿਚ ਕਈ ਰਾਊਂਡ ਹੋਣਗੇ। ਮਿਸ ਯੂਨੀਵਰਸ ਯੂ.ਏ.ਈ. ਦੀ ਜੇਤੂ ਅੰਤਰਰਾਸ਼ਟਰੀ ਮੰਚ ’ਤੇ ਜਾਏਗੀ ਅਤੇ ਮਿਸ ਯੂਨੀਵਰਸ ਦੇ 70ਵੇਂ ਐਡੀਸ਼ਨ ਵਿਚ ਹਿੱਸਾ ਲਵੇਗੀ, ਜਿਸ ਦਾ ਆਯੋਜਨਾ ਦਸੰਬਰ 2021 ਵਿਚ ਇਜ਼ਰਾਇਲ ਵਿਚ ਹੋਵੇਗਾ। ਮੌਜੂਦਾ ਮਿਸ ਯੂਨੀਵਰਸ ਮੈਕਸੀਕੋ ਦੀ ਐਂਡਰੀਆ ਮੇਜ਼ਾ ਹੈ। ਮੁਕਾਬਲੇ ਦੇ 69ਵੇਂ ਐਡੀਸ਼ਨ ਦਾ ਆਯੋਜਨ ਮਈ ਵਿਚ ਫਲੋਰਿਡਾ ਵਿਚ ਹੋਇਆ ਸੀ।
ਕਿਸੇ ਵੀ ਨਾਗਰਿਕਤਾ ਵਾਲੇ ਯੂ.ਏ.ਈ. ਦੇ ਸਾਰੇ ਨਿਵਾਸੀ, ਜਿਨ੍ਹਾਂ ਦੀ ਉਮਰ 18 ਤੋਂ 20 ਸਾਲ ਦਰਮਿਆਨ ਹੈ, ਮੁਕਾਬਲੇ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਚੁਣੇ ਉਮੀਦਵਾਰਾਂ ਨੂੰ ਵਿਅਕਤੀਗਤ ਰੂਪ ਨਾਲ ਫੋਨ ਕਰਕੇ ਕਾਸਟਿੰਗ ਲਈ 15 ਅਕਤੂਬਰ ਨੂੰ ਅਲ ਹਖਤੂਰ ਪੈਲੇਸ ਹੋਟਲ ਸੱਦਿਆ ਜਾਏਗਾ। 20 ਅਕਤੂਬਰ ਨੂੰ ਸਿਰਫ਼ 30 ਮੁਕਾਬਲੇਬਾਜ਼ਾਂ ਦਾ ਐਲਾਨ ਹੋਵੇਗਾ, ਜੋ ਮੁਕਾਬਲੇ ਦੇ ਲਾਈਵ ਸ਼ੋਅ ਵਿਚ ਹਿੱਸਾ ਲੈ ਸਕਣਗੀਆਂ।

Comment here