ਸਾਨ ਫਰਾਂਸਿਸਕੋ-ਸਾਂਤਾ ਕਲਾਰਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਅਨੁਸਾਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਨਫ਼ਰਤੀ ਅਪਰਾਧ ਦੀਆਂ ਵੱਖ-ਵੱਖ ਘਟਨਾਵਾਂ ਤਹਿਤ ਇੱਕ ਵਿਅਕਤੀ ਨੇ ਘੱਟੋ-ਘੱਟ ਅਜਿਹੀਆਂ 14 ਹਿੰਦੂ ਔਰਤਾਂ ਉੱਤੇ ਹਮਲੇ ਕੀਤੇ, ਜਿਨ੍ਹਾਂ ਨੇ ਸਾੜੀ ਜਾਂ ਕੋਈ ਹੋਰ ਰਵਾਇਤੀ ਪੌਸ਼ਾਕ ਪਾਈ ਹੋਈ ਸੀ, ਬਿੰਦੀ ਲਗਾਈ ਹੋਈ ਸੀ ਅਤੇ ਗਹਿਣੇ ਪਾਏ ਹੋਏ ਸਨ। 37 ਸਾਲਾ ਲੈਥਨ ਜੌਨਸਨ ਨੇ ਕਥਿਤ ਤੌਰ ‘ਤੇ ਹਿੰਦੂ ਔਰਤਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ਗਹਿਣੇ ਖੋਹ ਲਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰਕਿਰਿਆ ਜੂਨ ਵਿੱਚ ਸ਼ੁਰੂ ਹੋਈ ਸੀ ਅਤੇ ਕਰੀਬ 2 ਮਹੀਨੇ ਤੱਕ ਚੱਲੀ।
ਏਬੀਸੀ 7 ਨਿਊਜ਼ ਨੇ ਦੱਸਿਆ ਕਿ ਮੁਲਜ਼ਮ ਨੇ ਇਸ ਦੌਰਾਨ ਕਈ ਔਰਤਾਂ ਨੂੰ ਸੱਟਾਂ ਵੀ ਪਹੁੰਚਾਈਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 50 ਤੋਂ 73 ਸਾਲ ਦੇ ਵਿਚਕਾਰ ਸੀ। ਰਿਪੋਰਟਾਂ ਅਨੁਸਾਰ ਅਜਿਹੇ ਹੀ ਇੱਕ ਮਾਮਲੇ ਵਿੱਚ ਮੁਲਜ਼ਮ ਨੇ ਕਥਿਤ ਤੌਰ ‘ਤੇ ਇੱਕ ਔਰਤ ਨੂੰ ਜ਼ਮੀਨ ‘ਤੇ ਧੱਕਾ ਦੇ ਦਿੱਤਾ ਅਤੇ ਉਸਦੇ ਪਤੀ ਦੇ ਮੂੰਹ ‘ਤੇ ਮੁੱਕਾ ਮਾਰਿਆ ਅਤੇ ਔਰਤ ਦਾ ਹਾਰ ਖੋਹ ਕੇ ਕਾਰ ਵਿੱਚ ਫਰਾਰ ਹੋ ਗਿਆ। ਇਸ ਵਿੱਚ ਦੱਸਿਆ ਗਿਆ ਹੈ ਕਿ ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਮੁਲਜ਼ਮ ਦੇ ਹਮਲੇ ਵਿੱਚ ਇੱਕ ਔਰਤ ਦਾ ਗੁੱਟ ਟੁੱਟ ਗਿਆ ਸੀ।
ਜੌਨਸਨ ਨੂੰ ਸਾਂਤਾ ਕਲਾਰਾ ਪੁਲਸ ਵਿਭਾਗ ਅਤੇ ਯੂ.ਐੱਸ. ਮਾਰਸ਼ਲ ਦੇ ਦਫ਼ਤਰ ਨੇ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਪਾਏ ਜਾਣ ‘ਤੇ ਉਸ ਨੂੰ ਵੱਧ ਤੋਂ ਵੱਧ 63 ਸਾਲ ਦੀ ਸਜ਼ਾ ਹੋ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ। ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਜਿਨ੍ਹਾਂ ਔਰਤਾਂ ‘ਤੇ ਹਮਲਾ ਹੋਇਆ, ਉਨ੍ਹਾਂ ਵਿਚੋਂ ਲਗਭਗ ਸਾਰੀਆਂ ਔਰਤਾਂ ਨੇ ਸਾੜੀ ਜਾਂ ਇਸੇ ਕਿਸਮ ਦਾ ਕੋਈ ਹੋਰ ਰਵਾਇਤੀ ਪਹਿਰਾਵਾ ਪਾਇਆ ਹੋਇਆ ਸੀ, ਬਿੰਦੀ ਲਗਾਈ ਹੋਈ ਸੀ ਅਤੇ ਗਹਿਣੇ ਪਾਏ ਹੋਏ ਸਨ। ‘ਹਿੰਦੂ ਅਮਰੀਕਨ ਫਾਊਂਡੇਸ਼ਨ’ ਦੇ ਮੈਂਬਰ ਸਮੀਰ ਕਾਲੜਾ ਨੇ ਕਿਹਾ, ‘ਅਸੀਂ ਨਫ਼ਰਤੀ ਅਪਰਾਧਾਂ ਅਤੇ ਆਨਲਾਈਨ ਹਿੰਦੂਫੋਬੀਆ (ਹਿੰਦੂਆਂ ਪ੍ਰਤੀ ਨਫ਼ਰਤ) ਦੇ ਮਾਮਲਿਆਂ ਵਿੱਚ ਵਾਧਾ ਦੇਖ ਰਹੇ ਹਾਂ। ਅਸੀਂ ਇਸ ਮਾਮਲੇ ‘ਤੇ ਮੁਕੱਦਮਾ ਚਲਾ ਕੇ ਸਖ਼ਤ ਸੰਦੇਸ਼ ਦੇਵਾਂਗੇ’ ਜੌਨਸਨ ਵੱਲੋਂ ਚੋਰੀ ਕੀਤੇ ਗਲੇ ਦੇ ਹਾਰਾਂ ਦੀ ਕੀਮਤ ਲਗਭਗ 35,000 ਡਾਲਰ ਹੈ।
ਭਾਰਤੀ ਔਰਤਾਂ ਲੁੱਟਣ ਵਾਲੇ ਨੂੰ ਹੋ ਸਕਦੀ 63 ਸਾਲ ਦੀ ਸਜ਼ਾ

Comment here