ਖਬਰਾਂਖੇਡ ਖਿਡਾਰੀ

ਭਾਰਤੀ ਉਲੰਪਿਕ ਸੰਘ ਜੇਤੂ ਖਿਡਾਰੀਆਂ ਦੇ ਕੋਚਾਂ ਨੂੰ ਵੀ ਇਨਾਮ ਦੇਊ

ਮੀਰਾਬਾਈ ਚਾਨੂ ਤੋਂ ਬਾਅਦ ਮੈਡਲ ਦੀ ਦੇਸ਼ ਨੂੰ ਉਡੀਕ

ਟੋਕੀਓ-ਭਾਰਤੀ ਉਲੰਪਿਕ ਸੰਘ ਨੇ ਉਨ੍ਹਾਂ ਕੋਚਾਂ ਲਈ ਨਕਦ ਪੁਰਸਕਾਰ ਦਾ ਐਲਾਨ ਕੀਤਾ ਜੋ ਟੋਕੀਓ ਓਲੰਪਿਕ ਵਿਚ ਐਥਲੀਟਾਂ ਦੇ ਨਾਲ ਗਏ ਹਨ ਤੇ ਉਨ੍ਹਾਂ ਨੂੰ ਸਿਖਲਾਈ ਦੇ ਰਹੇ ਹਨ। ਐਥਲੀਟਾਂ ਨੂੰ ਗੋਲਡ ਮੈਡਲ ਜਿੱਤਣ ਵਿਚ ਮਦਦ ਕਰਨ ਵਾਲੇ ਕੋਚਾਂ ਨੂੰ 12.5 ਲੱਖ ਰੁਪਏ ਮਿਲਣਗੇ ਜਦਕਿ ਐਥਲੀਟਾਂ ਨੂੰ ਸਿਲਵਰ ਮੈਡਲ ਦਿਵਾਉਣ ਵਿਚ ਮਦਦ ਕਰਨ ਵਾਲਿਆਂ ਨੂੰ 10 ਲੱਖ ਰੁਪਏ ਮਿਲਣਗੇ। ਐਥਲੀਟਾਂ ਨੂੰ ਕਾਂਸੇ ਦਾ ਮੈਡਲ ਜਿੱਤਣ ਵਿਚ ਮਦਦ ਕਰਨ ਵਾਲਿਆਂ ਨੂੰ 7.5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਆਈਓਏ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਦੱਸਿਆ ਕਿ ਜੋ ਕੋਚ ਇੱਥੇ ਐਥਲੀਟਾਂ ਦੇ ਨਾਲ ਹਨ ਤੇ ਉਨ੍ਹਾਂ ਨੂੰ ਸਿਖਲਾਈ ਦੇ ਰਹੇ ਹਨ ਉਨ੍ਹਾਂ ਨੂੰ ਨਕਦ ਪੁਰਸਕਾਰ ਦਿੱਤਾ ਜਾਵੇਗਾ। ਇਹ ਉਨ੍ਹਾਂ ਲਈ ਕਾਫੀ ਮਨੋਬਲ ਵਧਾਏਗਾ। ਸੰਘ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ ਟੋਕੀਓ ਓਲੰਪਿਕ ਗੋਲਡ ਮੈਡਲ ਜੇਤੂਆਂ ਨੂੰ 75 ਲੱਖ ਰੁਪਏ ਨਕਦ ਪੁਰਸਕਾਰ ਦੇਵੇਗਾ। ਇਸ ਤੋਂ ਇਲਾਵਾ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਰਾਸ਼ਟਰੀ ਖੇਡ ਮਹਾਸੰਘ (ਐੱਨਐੱਸਐੱਫ) ਵੱਲੋਂ 25 ਲੱਖ ਰੁਪਏ ਦੀ ਬੋਨਸ ਰਕਮ ਦੇਵੇਗਾ। ਸਿਲਵਰ ਮੈਡਲ ਜੇਤੂਆਂ ਨੂੰ 40 ਲੱਖ ਰੁਪਏ ਦਿੱਤੇ ਜਾਣਗੇ ਜਦਕਿ ਕਾਂਸੇ ਦਾ ਮੈਡਲ ਜੇਤੂਆਂ ਨੂੰ 25 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ। ਨਾਲ ਹੀ ਉ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਹਰੇਕ ਐਥਲੀਟ ਨੂੰ ਇਕ ਲੱਖ ਰੁਪਏ ਤੇ ਹਰੇਕ ਮੈਡਲ ਜੇਤੂ ਐੱਨਐੱਸਐੱਫ ਨੂੰ 30 ਲੱਖ ਰੁਪਏ ਦੀ ਰਕਮ ਦੇਣ ਦੀ ਵੀ ਸਿਫ਼ਾਰਸ਼ ਕੀਤੀ।ਵੇਟਲਿਫਟਰ ਮੀਰਾਬਾਈ ਚਾਨੂ ਦੇ ਕੋਚ ਵਿਜੇ ਸ਼ਰਮਾ ਨੂੰ 10 ਲੱਖ ਰੁਪਏ ਮਿਲਣਗੇ।  ਚਾਨੂ ਨੇ ਭਾਰਤ ਨੂੰ ਟੋਕੀਓ ਓਲੰਪਿਕ ਵਿਚ ਮਹਿਲਾ 49 ਕਿਲੋਗ੍ਰਾਮ ਵਰਗ ਵਿਚ ਸਿਲਵਰ ਮੈਡਲ ਜਿੱਤ ਕੇ ਪਹਿਲਾ ਮੈਡਲ ਦਿਵਾਇਆ।

ਚਾਨੂ ਨੇ ਵਧਾਇਆ ਭਾਰਤ ਦਾ ਮਾਣ

ਟੋਕੀਓ ਓਲੰਪਿਕਸ ਵਿੱਚ ਵੇਟ ਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਜੇਤੂ ਸ਼ੁਰੂਆਤ ਕੀਤੀ ਅਤੇ ਪਹਿਲਾ ਤਮਗਾ ਦੇਸ਼ ਦੀ ਝੋਲੀ ਪਾਇਆ। ਚਾਨੂ ਦਾ ਪੰਜਾਬ ਨਾਲ ਵੀ ਨਾਤਾ ਹੈ, ਉਸ ਦੇ ਕੋਚ ਪੰਜਾਬ ਪੁਲਿਸ ਦੇ ਇੰਸਪੈਕਟਰ ਸੰਦੀਪ ਕੁਮਾਰ ਵੀ ਹਨ। ਪੰਜਾਬ ਪੁਲਿਸ ਨੇ ਚਾਨੂ ਅਤੇ ਸੰਦੀਪ ਕੁਮਾਰ ਨੂੰ ਵਧਾਈ ਦਿੱਤੀ ਹੈ।

ਅੱਜ ਤੀਜੇ  ਦਿਨ ਵੀ ਭਾਰਤ ਦੀ ਨਜ਼ਰ ਮੈਡਲ ‘ਤੇ ਰਹਿਣ ਵਾਲੀ ਹੈ। ਪੂਰੇ ਦਿਨ ਦੀ ਖੇਡ ‘ਚ ਭਾਰਤੀ ਖਿਡਾਰੀਆਂ ਦੀ ਹਿੱਸੇਦਾਰੀ ‘ਤੇ ਸਾਡੀ ਪੂਰੀ ਨਜ਼ਰ ਰਹੇਗੀ। ਟੋਕੀਓ ਓਲੰਪਿਕਸ ਦੇ ਤੀਸਰੇ ਦਿਨ ਭਾਰਤ ਦੀ ਸ਼ੁਰੂਆਤ ਮਿਲੀਜੁਲੀ ਰਹੀ। 10 ਮੀਟਰ ਏਅਰ ਰਾਈਫਲ ਮੇਨਸ ਕਵਾਲੀਫਿਕੇਸ਼ਨ ‘ਚ ਭਾਰਤ ਦੇ ਦਿਵਿਆਂਸ਼ ਪੰਵਾਰ ਤੇ ਦੀਪਕ ਕੁਮਾਰ ਮੈਡਲ ਦੌੜ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹੇ। ਇਸ ਤੋਂ ਇਲਾਵਾ 10 ਮੀਟਰ ਏਅਰ ਪਿਸਟਲ ‘ਚ ਮਨੂ ਭਾਕਰ  ਤੇ ਯਸ਼ਸਵਨੀ ਸਿੰਘ ਦੇਸਵਾਲ ਦੋਵੇਂ ਹੀ ਫਾਈਨਲ ਦੀ ਦੌੜ ‘ਚੋਂ ਬਾਹਰ ਹੋ ਗਈਆਂ। ਮਨੂ 575 ਅੰਕਾਂ ਦੇ ਨਾਲ 12ਵੇਂ ਜਦਕਿ ਯਸ਼ਸਵਨੀ 574 ਅੰਕਾਂ ਦੇ ਨਾਲ 13ਵੇਂ ਨੰਬਰ ‘ਤੇ ਰਹੀ। ਇਸ ਤਰ੍ਹਾਂ ਦੋਵੇਂ ਖਿਡਾਰਨਾਂ ਮੈਡਲ ਦੀ ਦੌੜ ਤੋਂ ਬਾਹਰ ਹੋ ਗਈਆਂ। ਪੀਵੀ ਸਿੰਧੂ  ਨੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ। ਉਸ ਨੇ ਇਜ਼ਰਾਈਲ ਦੀ ਕੇਸਨੇਨੀਆ ਪੋਲਿਕਾਰਪੋਵਾ ਨੂੰ ਹਰਾਇਆ।

ਟੈਨਿਸ ਮਹਿਲਾ ਡਬਲ ‘ਚ ਵੱਡੀ ਨਿਰਾਸ਼ਾ ਹੱਥ ਲੱਗੀ ਹੈ। ਸਾਨੀਆ ਮਿਰਜ਼ਾ ਤੇ ਅੰਕਿਤਾ ਰੈਣਾ  ਪਹਿਲੇ ਦੌਰ ‘ਚ ਬਾਹਰ ਹੋ ਗਈਆਂ ਹਨ। ਦੋਵਾਂ ਨੇ ਸ਼ੁਰੂਆਤ ਚੰਗੀ ਕੀਤੀ ਤੇ ਪਹਿਲਾ ਸੈੱਟ 6-0 ਨਾਲ ਜਿੱਤਿਆ। ਦੂਸਰੇ ਸੈੱਟ ਤੇ ਮੈਚ ਲਈ 5-3 ‘ਤੇ ਸਰਵਿਸ ਕਰ ਰਹੀਆਂ ਸਨ, ਪਰ ਯੂਕ੍ਰੇਨ ਦੀ ਲਿਊਡਮਿਲਾ ਤੇ ਨਾਦੀਆ ਕਿਚੇਨੋਕ ਨੇ ਆਪਣੀ ਲੈਅ ਹਾਸਲ ਕਰ ਲਈ ਤੇ ਤੀਸਰਾ ਸੈੱਟ ਟਾਈ-ਬ੍ਰੇਕਰ ਲਈ ਮਜਬੂਰ ਕਰ ਦਿੱਤਾ। ਅਖੀਰ ਵਿਚ ਯੂਕ੍ਰੇਨ ਦੀ ਜੋੜੀ ਨੇ ਮੈਚ ਨੂੰ 6-0, 6-7 (0), 8-10 ਨਾਲ ਜਿੱਤ ਲਿਆ।  6 ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ ਮਹਿਲਾ ਫਲਾਈਵੇਟ ਵਰਗ (51) ‘ਚ ਭਾਰਤ ਦੀ ਅਗਵਾਈ ਕਰੇਗੀ। 38 ਸਾਲਾ ਮੈਰੀ ਕੌਮ 2012 ਦੀਆਂ ਲੰਡਨ ਖੇਡਾਂ ‘ਚ ਕਾਸਾਂ ਜਿੱਤਣ ਤੋਂ ਬਾਅਦ ਦੂਸਰਾ ਓਲੰਪਿਕ ਮੈਡਲ ਜਿੱਤਣ ਦੀ ਕੋਸ਼ਿਸ਼ ਕਰੇਗੀ।ਮੈਰੀਕਾਮ ਨੇ ਡੋਮੀਨਿਕ ਰਿਪਬਲਿਕ ਦੀ ਖਿਡਾਰਨ ਨੂੰ ਹਰਾਇਆ ਹੈ। ਜੇਤੂ ਸ਼ੁਰੂਆਤ ਤੇ ਦੇਸ਼ ਚ ਖੁਸ਼ੀ ਦੀ ਲਹਿਰ ਹੈ।

Comment here