ਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਭਾਰਤੀਆਂ ਲਈ ਖੋਲ੍ਹਿਆ ਇੰਡੀਅਨ ਓਵਰਸੀਜ਼ ਸੈਂਟਰ ਸ਼ਲਾਘਾਯੋਗ-ਅਭੈ

ਮੈਡਾਗਾਸਕਰ-ਭਾਰਤੀ ਪ੍ਰਵਾਸੀਆਂ ਲਈ ਖੋਲ੍ਹੇ ਗਏ ਪੂਰਬੀ ਅਫ਼ਰੀਕੀ ਦੇਸ਼ ਮੈਡਾਗਾਸਕਰ ਦੇ ਅੰਟਾਨਾਨਾਰੀਵੋ ਵਿੱਚ ਕੇਂਦਰ ਦਾ ਉਦਘਾਟਨ ਭਾਰਤ ਦੇ ਰਾਜਦੂਤ ਅਭੈ ਕੁਮਾਰ ਅਤੇ ਵਿਜ਼ਨ ਮੈਡਾਗਾਸਕਰ ਦੇ ਪ੍ਰਧਾਨ ਜ਼ੁਜ਼ਰ ਬੂਕਾ ਦੀ ਮੌਜੂਦਗੀ ਵਿੱਚ ਵਿਦੇਸ਼ ਮੰਤਰੀ ਰਿਚਰਡ ਰੈਂਡਰੀਮੈਂਦਰਾਟੋ ਨੇ ਕੀਤਾ।’ਇੰਡੀਅਨ ਧੂ’ ਵਜੋਂ ਖੋਲਿ੍ਹਆ ਗਿਆ, ਇਹ ਇੰਡੀਅਨ ਓਵਰਸੀਜ਼ ਸੈਂਟਰ ਵਿਦੇਸ਼ੀ ਭਾਰਤੀਆਂ ਦੀ ਮੈਡਾਗਾਸਕਰ ਦੀ ਯਾਤਰਾ ਅਤੇ ਉਨ੍ਹਾਂ ਦੇ ਸੰਘਰਸ਼ਾਂ, ਪ੍ਰਾਪਤੀਆਂ ਅਤੇ ਯੋਗਦਾਨ ਨੂੰ ਦਰਸਾਉਂਦਾ ਹੈ।
ਮੈਡਾਗਾਸਕਰ ਵਿੱਚ ਭਾਰਤੀ ਦੂਤਾਵਾਸ ਦੇ ਅਨੁਸਾਰ, ਮੈਡਾਗਾਸਕਰ ਵਿੱਚ ਭਾਰਤੀ ਪ੍ਰਵਾਸੀ, ਰਾਜਦੂਤ ਅਤੇ ਡਿਪਲੋਮੈਟਿਕ ਕੋਰ ਦੇ ਮੈਂਬਰ ਅਤੇ ਮੈਲਾਗਾਸੀ ਸਰਕਾਰ ਦੇ ਉੱਚ ਅਧਿਕਾਰੀ ਜਿਸ ਵਿੱਚ ਹੈਂਡੀਕ੍ਰਾਫਟ ਮੰਤਰੀ ਸੋਫੀ ਰਾਤਸੀਰਕਾ ਵੀ ਸ਼ਾਮਲ ਸਨ, ਸ਼ੁੱਕਰਵਾਰ ਨੂੰ ਹੋਏ ਸਮਾਗਮ ਵਿੱਚ ਮੌਜੂਦ ਸਨ।ਇਸ ਮੌਕੇ ‘ਤੇ ਜ਼ੂਜ਼ਰ ਬੂਕਾ ਨੇ ਕਿਹਾ, ‘ਮੇਰੇ ਕੋਲ ਬਹੁਤ ਸਮਾਂ ਪਹਿਲਾਂ ਤੋਂ ਇਹ ਵਿਚਾਰ ਸੀ ਕਿ ਮੈਂ ਮੈਡਾਗਾਸਕਰ ਵਿੱਚ ਕੁਝ ਅਜਿਹਾ ਬਣਾਵਾਂ, ਜੋ ਮੇਰੇ ਮੂਲ ਦੇਸ਼ ਭਾਰਤ ਨਾਲ ਜੁੜਿਆ ਹੋਵੇ।ਮੈਂ ਵਿਸ਼ੇਸ਼ ਤੌਰ ‘ਤੇ ਰਾਜਦੂਤ ਅਭੈ ਕੁਮਾਰ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਉਤਸ਼ਾਹਿਤ ਕੀਤਾ।ਸਾਡੇ ਕੋਲ ਮੈਡਾਗਾਸਕਰ ਵਿੱਚ ਪਰਵਾਸ ਕਰਨ ਵਾਲੇ ਭਾਰਤੀ ਪਰਿਵਾਰਾਂ ਦੇ ਇਤਿਹਾਸ ਬਾਰੇ ਇੱਕ ਸਥਾਈ ਪ੍ਰਦਰਸ਼ਨੀ ਹੈ, ਜੋ ਮੈਡਾਗਾਸਕਰ ਦੇ ਸਮਾਜ ਅਤੇ ਆਰਥਿਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਕੇਂਦਰ ਨੇ ਯੋਗਾ ਅਤੇ ਆਯੁਰਵੇਦ ‘ਤੇ ਸੈਸ਼ਨਾਂ ਸਮੇਤ ਸਮਾਗਮਾਂ ਦਾ ਆਯੋਜਨ ਕਰਨ ਦੀ ਯੋਜਨਾ ਬਣਾਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੈਡਾਗਾਸਕਰ ਵਿੱਚ ਭਾਰਤੀ ਲੋਕ ਦੇਸ਼ ਦੀ ਸੱਭਿਆਚਾਰਕ ਅਤੇ ਸਮਾਜਿਕ ਵਿਭਿੰਨਤਾ ਨੂੰ ਭਰਪੂਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਨੇ ਇੰਡੀਅਨ ਓਵਰਸੀਜ਼ ਸੈਂਟਰ ਨੂੰ ਰੂਪ ਧਾਰਦਾ ਦੇਖ ਕੇ ਮਾਣ ਮਹਿਸੂਸ ਕੀਤਾ।ਇਸ ਮੌਕੇ ‘ਤੇ ਬੋਲਦਿਆਂ ਮੈਡਾਗਾਸਕਰ ਦੇ ਵਿਦੇਸ਼ ਮੰਤਰੀ ਨੇ ਕਿਹਾ, ਕਿਉਂਕਿ ਇਹ ਕੇਂਦਰ ਨਾ ਸਿਰਫ਼ ਭਾਰਤੀ ਪ੍ਰਵਾਸੀਆਂ ਲਈ ਹੈ, ਸਗੋਂ ਆਮ ਲੋਕਾਂ ਲਈ ਵੀ ਹੈ, ਅਸੀਂ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਇਸ ਦਾ ਲਾਭ ਹੋਵੇਗਾ।ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨਾਲ ਸਮਾਜਿਕ ਅਤੇ ਆਰਥਿਕ ਸਬੰਧਾਂ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ।

Comment here