ਨਵੀਂ ਦਿੱਲੀ- ਦੇਸ਼ ਦੀ ਸੱਤਾ ਉੱਤੇ ਮੌਜੂਦਾ ਸਮੇਂ ਦੀ ਕਾਬਜ਼ ਭਾਜਪਾ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਕਾਬਲੇ ਅਮੀਰ ਪਾਰਟੀ ਹੈ। ਭਾਜਪਾ ਮੁਤਾਬਕ ਵਿੱਤੀ ਸਾਲ 2019-20 ਵਿੱਚ ਉਸ ਦੀ ਜਾਇਦਾਦ 4,847.78 ਕਰੋੜ ਸੀ, ਜੋ ਸਾਰੀਆਂ ਸਿਆਸੀ ਪਾਰਟੀਆਂ ਵਿੱਚੋਂ ਸਭ ਤੋਂ ਵੱਧ ਹੈ | ਇਸ ਤੋਂ ਬਾਅਦ ਬਸਪਾ 698.33 ਕਰੋੜ ਰੁਪਏ ਅਤੇ ਕਾਂਗਰਸ 588.16 ਕਰੋੜ ਰੁਪਏ ਦੀ ਮਾਲਕ ਹਨ | ਐਡਵੋਕੇਸੀ ਗਰੁੱਪ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਨੇ 2019-20 ਵਿੱਚ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਆਪਣੀ ਰਿਪੋਰਟ ਤਿਆਰ ਕੀਤੀ ਹੈ | ਵਿਸ਼ਲੇਸ਼ਣ ਅਨੁਸਾਰ ਵਿੱਤੀ ਸਾਲ ਦੌਰਾਨ ਸੱਤ ਰਾਸ਼ਟਰੀ ਅਤੇ 44 ਖੇਤਰੀ ਪਾਰਟੀਆਂ ਦੁਆਰਾ ਐਲਾਨੀ ਕੁੱਲ ਜਾਇਦਾਦ ਕ੍ਰਮਵਾਰ 6,988.57 ਕਰੋੜ ਰੁਪਏ ਅਤੇ 2,129.38 ਕਰੋੜ ਰੁਪਏ ਹੈ | ਸੱਤ ਰਾਸ਼ਟਰੀ ਪਾਰਟੀਆਂ ਵਿੱਚੋਂ ਸਭ ਤੋਂ ਵੱਧ ਜਾਇਦਾਦ ਭਾਜਪਾ (4847.78 ਕਰੋੜ ਰੁਪਏ ਜਾਂ 69.37 ਪ੍ਰਤੀਸ਼ਤ) ਦੀ ਹੈ | ਇਸ ਤੋਂ ਬਾਅਦ ਬਸਪਾ (698.33 ਕਰੋੜ ਜਾਂ 9.99 ਪ੍ਰਤੀਸ਼ਤ) ਅਤੇ ਕਾਂਗਰਸ (588.16 ਕਰੋੜ ਜਾਂ 8.42 ਪ੍ਰਤੀਸ਼ਤ) ਹਨ | 44 ਖੇਤਰੀ ਪਾਰਟੀਆਂ ਵਿੱਚੋਂ 10 ਸਿਖਰਲੀਆਂ ਪਾਰਟੀਆਂ ਦੀ ਜਾਇਦਾਦ 2028.715 ਕਰੋੜ ਰੁਪਏ ਹੈ | ਵਿੱਤੀ ਸਾਲ 2019-20 ਵਿੱਚ ਖੇਤਰੀ ਪਾਰਟੀਆਂ ਵਿੱਚੋਂ ਸਮਾਜਵਾਦੀ ਪਾਰਟੀ ਦੀ ਸਭ ਤੋਂ ਵੱਧ ਜਾਇਦਾਦ 563.47 ਕਰੋੜ ਰੁਪਏ (26.46 ਪ੍ਰਤੀਸ਼ਤ) ਸੀ | ਇਸ ਤੋਂ ਬਾਅਦ ਟੀ ਆਰ ਐੱਸ ਦੀ 301.47 ਕਰੋੜ ਰੁਪਏ ਅਤੇ ਏ ਆਈ ਏ ਡੀ ਐੱਮ ਕੇ ਦੀ 267.61 ਕਰੋੜ ਰੁਪਏ ਸੀ | ਰਾਸ਼ਟਰੀ ਸਿਆਸੀ ਪਾਰਟੀਆਂ ਨੇ ਵਿੱਤੀ ਸਾਲ 2019-20 ਵਿੱਚ ਕੁੱਲ 74.27 ਕਰੋੜ ਰੁਪਏ ਦੀਆਂ ਦੇਣਦਾਰੀਆਂ ਦਾ ਐਲਾਨ ਕੀਤਾ | ਵਿੱਤੀ ਸਾਲ 2019-20 ਵਿੱਚ ਕਾਂਗਰਸ ਨੇ 49.55 ਕਰੋੜ ਰੁਪਏ (66.72 ਪ੍ਰਤੀਸ਼ਤ) ਦੀਆਂ ਸਭ ਤੋਂ ਵੱਧ ਕੁੱਲ ਦੇਣਦਾਰੀਆਂ ਐਲਾਨੀਆਂ | ਇਸ ਤੋਂ ਬਾਅਦ ਤਿ੍ਣਮੂਲ ਕਾਂਗਰਸ ਨੇ 11.32 ਕਰੋੜ ਰੁਪਏ (15.24 ਪ੍ਰਤੀਸ਼ਤ) ਐਲਾਨੇ |
Comment here