ਸਿਆਸਤਖਬਰਾਂਚਲੰਤ ਮਾਮਲੇ

ਭਾਜਪਾ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਲੜਾਉਂਦੀ-ਮਹਿਬੂਬਾ ਮੁਫਤੀ

ਪੁੰਛ-ਇਥੇ ਕ੍ਰਿਸ਼ਨ ਚੰਦਰ ਪਾਰਕ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਸੈਲਫ ਰੂਲ ਦਾ ਰਾਗ ਅਲਾਪਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਨੇਤਾ ਅਤੇ ਵਰਕਰ ਹਾਜ਼ਰ ਰਹੇ। ਆਪਣੇ ਸੰਬੋਧਨ ‘ਚ ਸਾਬਕਾ ਮੁੱਖ ਮੰਤਰੀ ਨੇ ਸੈਲਫ ਰੂਲ ਦਾ ਰਾਗ ਅਲਾਪਿਆ। ਉਥੇ ਹੀ ਭਾਜਪਾ ਤੇ ਕੇਂਦਰ ਸਰਕਾਰ ’ਤੇ ਭੜਾਸ ਕੱਢਦੇ ਹੋਏ ਧਾਰਾ 370 ਨੂੰ ਸੂਦ ਸਮੇਤ ਵਾਪਸ ਲੈਣ ਦਾ ਭਰੋਸਾ ਦਿਵਾਇਆ। ਮਹਿਬੂਬਾ ਨੇ ਕੇਂਦਰ ਸਰਕਾਰ ਅਤੇ ਉਪ ਰਾਜਪਾਲ ਪ੍ਰਸ਼ਾਸਨ ’ਤੇ ਜੰਮੂ-ਕਸ਼ਮੀਰ ਦਾ ਹੱਕ ਖੋਹ ਕੇ ਪੱਛੜਾ ਬਣਾਉਣ ਦਾ ਦੋਸ਼ ਲਾਇਆ। ਮਹਿਬੂਬਾ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਲੜਾਉਂਦੀ ਹੈ। ਜੇਕਰ ਉਹ ਕਹਿੰਦੇ ਹਨ ਕਿ ਅਸੀਂ ਇੱਥੋਂ ਦਾ ਮੁੱਖ ਮੰਤਰੀ ਦੇਵਾਂਗੇ ਤਾਂ ਉਹ ਜੰਮੂ ਦਾ ਕੋਈ ਹਿੰਦੂ ਉਪ ਰਾਜਪਾਲ ਕਿਉਂ ਨਹੀਂ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਤੰਗ ਕਰਨ ਦੇ ਸਿਵਾ ਕੁਝ ਨਹੀਂ ਕਰ ਰਹੀ ਹੈ।

Comment here