ਸਿਆਸਤਖਬਰਾਂਚਲੰਤ ਮਾਮਲੇ

ਭਾਜਪਾ ਨੇ ਮਹਿੰਗਾਈ ਮੁੱਦੇ ’ਤੇ ‘ਆਪ’ ਸਰਕਾਰ ਘੇਰੀ

ਅੰਮ੍ਰਿਤਸਰ-ਇਥੋਂ ਦੇ ਛੇਹਰਟਾ ਚੌਕ ਵਿਖੇ ਭਾਜਪਾ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਦੇ ਆਗੂਆਂ ਨੇ ਕਿਹਾ ਕਿ ਜਦ ਦੀ ਮਾਨ ਸਰਕਾਰ ਆਈ ਹੈ ਪੰਜਾਬ ਦੀ ਸਥਿਤੀ ਦਿਨ-ਬ-ਦਿਨ ਖ਼ਰਾਬ ਹੁੰਦੀ ਵਿਖਾਈ ਦੇ ਰਹੀ ਹੈ, ਉਨ੍ਹਾਂ ਕਿਹਾ ਕਿ ਆਏ ਦਿਨ ਹੀ ਮਹਿੰਗਾਈ ਦਾ ਦਰ ਵੀ ਵਧਦਾ ਹੋਇਆ ਵਿਖਾਈ ਦੇ ਰਿਹਾ। ਉੱਥੇ ਹੀ ਗੱਲ ਕੀਤੀ ਜਾਵੇ ਤਾਂ ਰੇਤਾ ਦੇ ਮੁਲ ਨੂੰ ਲੈ ਕੇ ਵੀ ਭਾਜਪਾ ਦੇ ਆਗੂਆਂ ਨੇ ਰੋਸ ਜਤਾਇਆ, ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਕਾਰੀਗਰ ਮਹਿੰਗਾਈ ਨਾਲ ਜੂੰਝ ਰਿਹਾ ਹੈ, ਸਰਕਾਰ ਨੂੰ ਮਹਿੰਗਾਈ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ।

Comment here