ਸਿਆਸਤਖਬਰਾਂ

ਭਾਜਪਾ ਨਿੱਜੀ ਲਾਭਾਂ ਲਈ ਧਰਮ ਦੀ ਕਰ ਰਹੀ ਦੁੁਰਵਰਤੋਂ-ਰਾਹੁਲ ਗਾਂਧੀ

 ਨਵੀਂ ਦਿੱਲੀ-ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰ ਐਸ ਐਸ ’ਤੇ ਤਿੱਖਾ ਹਮਲਾ ਕਰਦਿਆਂ ਮੋਹਨ ਭਾਗਵਤ ਨੂੰ ‘‘ਧਰਮ ਦੇ ਦਲਾਲ’’ ਕਰਾਰ ਦਿੱਤਾ। ਹਾਲਾਂਕਿ, ਆਰਐਸਐਸ ਮੁਖੀ ਮੋਹਨ ਭਾਗਵਤ ’ਤੇ ਉਨ੍ਹਾਂ ਦਾ ਸਭ ਤੋਂ ਘਿਣਾਉਣਾ ਵਿਅੰਗ, ਔਰਤਾਂ ਪ੍ਰਤੀ ਉਨ੍ਹਾਂ ਦੇ ਰੁਖ਼ ਨੂੰ ਲੈ ਕੇ ਉਨ੍ਹਾਂ ਅਤੇ ਮਹਾਤਮਾ ਗਾਂਧੀ ਦੇ ਵਿੱਚ ਔਰਤਾਂ ਪ੍ਰਤੀ ਸਮਾਨਤਾ ਦਰਸਾਉਂਦਾ ਹੈ। ਰਾਹੁਲ ਗਾਂਧੀ ਨੇ ਕਿਹਾ, ‘‘ਜਦੋਂ ਤੁਸੀਂ ਮਹਾਤਮਾ ਗਾਂਧੀ ਦੀ ਤਸਵੀਰ ਵੇਖਦੇ ਹੋ, ਤਾਂ ਤੁਸੀਂ ਉਨ੍ਹਾਂ ਦੇ ਦੁਆਲੇ 2-3 ਔਰਤਾਂ ਵੇਖੋਗੇ। ਕੀ ਤੁਸੀਂ ਕਿਸੇ ਔਰਤ ਨਾਲ ਮੋਹਨ ਭਾਗਵਤ ਦੀ ਤਸਵੀਰ ਦੇਖੀ ਹੈ? ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪਣੇ ਨਿੱਜੀ ਲਾਭਾਂ ਲਈ ਧਰਮ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਹਿੰਦੂ ਧਰਮ ਦੀ ਕੋਈ ਪਰਵਾਹ ਨਹੀਂ ਹੈ।

Comment here