ਨਵੀਂ ਦਿੱਲੀ-ਭਾਜਪਾ ਦੇਸ਼ ਚ ਲੱਖਾਂ ਦੀ ਗਿਣਤੀ ਚ ਹੈਲਥ ਵਲੰਟੀਅਰ ਬਣਾ ਰਹੀ ਹੈ, ਪਾਰਟੀ ਪ੍ਰਧਾਨ ਜੇ ਪੀ ਨੱਡਾ ਨੇ ਦੇਸ਼ ਦੇ 2 ਲੱਖ ਪਿੰਡਾਂ ਚ 4 ਲੱਖ ਹੈਲਥ ਵਾਲੰਟੀਅਰ ਬਣਾਉਣ ਦੀ ਮੁਹਿੰਮ ਦੀ ਕਮਾਂਡ ਤਰੁਣ ਚੁੱਘ ਨੂੰ ਦਿੱਤੀ ਹੈ ਅਤੇ ਤਿੰਨ ਹੋਰ ਭਾਜਪਾ ਦੇ ਸੀਨੀਅਰ ਆਗੂ ਇਸ ਮੁਹੰਮ ਚ ਸ਼ਾਮਲ ਹੋਣਗੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਤਰੁਣ ਚੁੱਘ ਨੇ ਦੱਸਿਆ ਕਿ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਤੋਂ ਅੱਜ ਇਸ ਬਾਰੇ ਇੱਕ ਦਿਨਾਂ ਵਰਕਸ਼ਾਪ ਦਾ ਨਵੀਂ ਦਿੱਲੀ ਸਥਿਤ ਭਾਜਪਾ ਹੈਡਕੁਆਟਰ ਵਿੱਚ ਜੇ. ਪੀ. ਨੱਡਾ ਉਦਘਾਟਨ ਕਰਨਗੇ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਅਨੁਸਾਰ ਕੋਰੋਨਾ ਦੀ ਤੀਜੀ ਲਹਿਰ ਦੇ ਅਸਰ ਨੂੰ ਘੱਟ ਕਰਨ ਲਈ ਭਾਜਪਾ ਦੇ ਕਰੋੜਾਂ ਵਰਕਰ ਰਾਹਤ ਅਤੇ ਬਚਾਅ ਕਾਰਜ ਕਰਨ ਲਈ ਤਿਆਰ ਕੀਤੇ ਜਾ ਰਹੇ ਨੇ, ਹੈਲਥ ਵਲੰਟੀਅਰ ਵੀ ਇਸੇ ਦਾ ਹਿੱਸਾ ਹਨ।
Comment here