ਚੰਡੀਗੜ੍ਹ : ਇਸ ਬਾਰ ਭਾਜਪਾ ਨੇ ਆਪਣੀ ਸਟਾਰ ਪ੍ਰਚਾਰਕ ਦੀ ਸੂਚੀ ਵਿਚ ਪਾਰਟੀ ਨੇ ਗੁਰਦਾਸਪੁਰ ਤੋਂ ਐੱਮਪੀ ਤੇ ਫਿਲਮ ਕਲਾਕਾਰ ਸਨੀ ਦਿਓਲ ਨੂੰ ਵੀ ਸ਼ਾਮਿਲ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਨੀ ਲੋਕ ਸਭਾ ਚੋਣ ਜਿੱਤਣ ਮਗਰੋਂ ਇਕ ਜਾਂ ਦੋ ਵਾਰ ਹੀ ਆਪਣੇ ਹਲਕੇ ਵਿਚ ਆਏ ਹਨ। ਸਟਾਰ ਪ੍ਰਚਾਰਕਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੌਮੀ ਪ੍ਰਧਾਨ ਜੇਪੀ ਨੱਡਾ, ਰਾਜਨਾਥ ਸਿੰਘ ਤੇ ਅਮਿਤ ਸ਼ਾਹ ਤੋਂ ਇਲਾਵਾ ਹੇਮਾ ਮਾਲਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਇਸ ਸੂਚੀ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਨਿਤਿਨ ਗਡਕਰੀ, ਅਸ਼ਵਨੀ ਸ਼ਰਮਾ, ਪਿਊਸ਼ ਗੋਇਲ, ਗਜੇਂਦਰ ਸਿੰਘ ਸ਼ੇਖ਼ਾਵਤ, ਹਰਦੀਪ ਸਿੰਘ ਪੁਰੀ, ਅਨੁਰਾਗ ਠਾਕੁਰ, ਮੀਨਾਕਸ਼ੀ ਲੇਖੀ, ਦੁਸ਼ਿਅੰਤ ਲੇਖੀ, ਦੁਸ਼ਿਅੰਤ ਗੌਤਮ, ਮਨੋਜ ਤਿਵਾੜੀ, ਹੰਸ ਰਾਜ ਹੰਸ, ਵਿਨੋਦ ਚਾਵੜਾ, ਨਰਿੰਦਰ ਸਿੰਘ ਰੈਣਾ, ਤਰੁਣ ਚੁੱਘ, ਸੋਮ ਪ੍ਰਕਾਸ਼, ਅਵਿਨਾਸ਼ ਰਾਏ, ਸ਼ਵੇਤ ਮਲਿਕ, ਹਰਜੀਤ ਸਿੰਘ ਗਰੇਵਾਲ, ਪੀਐੱਸ ਗਿੱਲ, ਐੱਸਐੱਸ ਵਿਰਕ, ਨਿਧੜਕ ਸਿੰਘ ਬਰਾੜ ਸ਼ਾਮਲ ਹਨ।
Comment here