ਸਿਆਸਤਖਬਰਾਂ

ਭਾਜਪਾ ਚ ਆ ਰਹੇ ਆਗੂਆਂ ਦਾ ਮਾਮਲਾ- ਅੱਗੇ ਅੱਗੇ ਦੇਖੋ ਹੁੰਦਾ ਕੀ..

ਭਾਜਪਾ ਗੱਠਜੋੜ ਭਾਈਵਾਲੇ ਨੂੰ ਦੇਵੇਗੀ ਪੂਰਾ ਸਨਮਾਨ : ਅਸ਼ਵਨੀ ਸ਼ਰਮਾ
ਪਠਾਨਕੋਟ-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਠਾਨਕੋਟ ਦੀ ਇਕ ਜਥੇਬੰਦਕ ਮੀਟਿੰਗ ਹੋਟਲ ਯੂਨਾਈਟ ਵਿਚ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ, ਭੋਆ ਹਲਕਾ ਦੀ ਸਾਬਕਾ ਵਿਧਾਇਕਾ ਸੀਮਾ ਦੇਵੀ, ਪੂਰਬੀ ਜੰਮੂ ਤੋਂ ਹੀਰਾ ਨਗਰ ਇਲਾਕੇ ਦੇ ਵਿਧਾਇਕ ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਤਿੰਨੋਂ ਮੰਡਲਾਂ ਦੇ ਪ੍ਰਧਾਨ, ਉਨ੍ਹਾਂ ਦੇ ਜਨਰਲ ਸਕੱਤਰ, ਜ਼ਿਲ੍ਹੇ ਦੇ ਸੀਨੀਅਰ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਬੋਲਦਿਆਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਾਮਲ ਹੋਣ ਲਈ ਲੰਬੀ ਸੂਚੀ ਚੱਲ ਰਹੀ ਹੈ ਪਰ ਭਾਰਤੀ ਜਨਤਾ ਪਾਰਟੀ ਵਿਚ ਸਿਰਫ਼ ਉਨ੍ਹਾਂ ਕਾਬਲ ਲੋਕਾਂ ਨੂੰ ਹੀ ਸ਼ਾਮਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੀ ਕੋਈ ਹੋਂਦ ਹੈ। ਜਿਨ੍ਹਾਂ ’ਤੇ ਕੋਈ ਦੋਸ਼ ਨਹੀਂ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ। ਸਰਕਾਰ ਆਪਣੇ ਭਾਈਵਾਲਾਂ ਵਾਲੀ ਹੋਵੇਗੀ। ਵਰਕਰ ਵੀ ਇਹੀ ਚਾਹੁੰਦੇ ਹਨ। ਉਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਹੋਂਦ ਸਿਰਫ 15% ਸੀ ਅਤੇ ਸਾਡੀ ਗੱਲ ਸਵੀਕਾਰ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇਗੀ ਤੇ ਸਾਡੇ ਗਠਜੋੜ ਦੇ ਭਾਈਵਾਲਾਂ ਨੂੰ ਇਸ ਵਿਚ ਪੂਰਾ ਮਾਣ-ਸਨਮਾਨ ਮਿਲੇਗਾ। ਸਾਰੇ ਵਰਕਰ ਭਰਾਵਾਂ ਨੂੰ ਦੱਸਿਆ ਜਾਂਦਾ ਹੈ ਕਿ 5 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਵਿਚ ਆਉਣਗੇ। ਇਸ ਮੌਕੇ ਫਿਰੋਜ਼ਪੁਰ ਵਿਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕੀਤਾ ਜਾਵੇਗਾ।
ਇਸ ਮੌਕੇ ਜਨਰਲ ਸਕੱਤਰ ਸੁਰੇਸ਼ ਸ਼ਰਮਾ, ਵਿਨੋਦ ਧੀਮਾਨ, ਪ੍ਰਵੀਨ ਸ਼ਰਮਾ, ਪੱਪੀ, ਅਸ਼ੋਕ ਮਹਿਤਾ, ਮਾਮੂਨ ਮੰਡਲ ਪ੍ਰਧਾਨ ਰਿਸ਼ੀ ਪਠਾਨੀਆਂ, ਸੁਜਾਨਪੁਰ ਮੰਡਲ ਪ੍ਰਧਾਨ ਜਗਮੋਹਨ ਜੱਗਾ, ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ, ਰਾਜੇਸ਼ ਦੂਬੇ, ਸਕੱਤਰ ਮਦਨ ਵਰਮਾ ਬਲਵਾਨ ਸਿੰਘ ਸੀਲਾ ਰਾਈਆ ਮੰਡਲ ਦੇ ਪ੍ਰਧਾਨ ਸੰਜੀਵ ਪਠਾਨੀਆ ਗਜੇਂਦਰ ਸਿੰਘ ਹਰੀ ਸਿੰਘ ਪ੍ਰਵੇਸ਼ ਬਿੱਟਾ ਜ਼ਿਲ੍ਹਾ ਖਜ਼ਾਨਚੀ ਵਿਪਨ ਸੈਣੀ ਆਦਿ ਹਾਜ਼ਰ ਸਨ।

Comment here