ਸਿਆਸਤਖਬਰਾਂਚਲੰਤ ਮਾਮਲੇ

ਭਾਜਪਾ ਗਠਜੋੜ ਨੇ ਸੰਕਲਪ ਪੱਤਰ ’ਚ ਕੀਤਾ ਪੰਜਾਬ ਦੇ ਵਿਕਾਸ ਦਾ ਜ਼ਿਕਰ

ਚੰਡੀਗੜ੍ਹ — ਚੰਡੀਗੜ੍ਹ ਵਿਖੇ ਭਾਜਪਾ ਗਠਜੋੜ ਵੱਲੋਂ ਸੰਕਲਪ ਪੱਤਰ ਜਾਰੀ ਕਰਦੇ ਹੋਏ ਪੰਜਾਬ ਦੇ ਵਿਕਾਸ ਦਾ ਜ਼ਿਕਰ ਕੀਤਾ ਹੈ। ਇਸ ਸੰਪਕਲ ਪੱਤਰ ’ਚ ਸਿਹਤਮੰਦ ਪੰਜਾਬ ’ਤੇ ਜ਼ੋਰ ਦੇਣ ਦਾ ਦਾਅਵਾ ਕਰਨ ਦੇ ਨਾਲ-ਨਾਲ  ਪੰਜਾਬ ਲਈ 11 ਨੁਕਾਤੀ ਵਿਜ਼ਨ ਦੱਸਿਆ ਗਿਆ ਹੈ ਅਤੇ ਨਸ਼ਾ ਮੁਕਤ ਪੰਜਾਬ ਦਾ ਵੀ ਦਾਅਵਾ ਕੀਤਾ ਗਿਆ ਹੈ।  ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਸ਼ਾਂਤੀ-ਭਾਈਚਾਰੇ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਅਸੀਂ ਬਾਰਡਰ ਸਟੇਟ ਹਾਂ ਅਤੇ ਸ਼ਾਂਤੀ ਭਾਈਚਾਰਾ ਸਾਡਾ ਲਈ ਪਹਿਲਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਬਾਰਡਰ ਦੇ ਹਾਲਾਤ ਵਿਗੜ ਰਹੇ ਹਨ, ਸਰੱਹਦਾਂ ’ਤੇ ਡਰੋਨ ਭੇਜ ਕੇ ਪਾਕਿਸਤਾਨ ਪੰਜਾਬ ’ਚ ਗੜਬੜ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਪਵੇਗਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਜਵਾਨਾਂ ਲਈ ਰਾਸ਼ੀ ਨੂੰ ਵਧਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੇ ਅੱਗੇ ਮੰਗ ਰੱਖੀ ਤੇ ਕਿਹਾ ਕਿ ਸ਼ਹੀਦਾਂ ਜਵਾਨਾਂ ਲਈ 50 ਲੱਖ ਤੋਂ 1 ਕਰੋੜ ਦੀ ਰਾਸ਼ੀ ਕੀਤੀ ਜਾਵੇ। ਭਾਜਪਾ ਗਠਜੋੜ ਵੱਲੋਂ ਜਾਰੀ ਕੀਤੇ ਗਏ ਸੰਕਲਪ ਪੱਤਰ ’ਚ ਸਭ ਦਾ ਸਾਥ, ਸਭ ਦਾ ਵਿਕਾਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਸੰਕਲਪ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਦਾ ਮੁਕੰਮਲ ਮੁਫ਼ਤ ਇਲਾਜ ਕੀਤਾ ਜਾਵੇਗਾ। ਢੀਂਡਸਾ ਨੇ ਕਿਹਾ ਕਿ ਸਿਹਤ ਸਹੂਲਤਾਂ ’ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇਗਾ। ਭਾਜਪਾ ਗਠਜੋੜ ਵੱਲੋਂ ਖੁਸ਼ਹਾਲ ਪੰਜਾਬ ਅਤੇ ਹਰ ਨੌਜਵਾਨ ਦੇ ਹੱਥ ਰੋਜ਼ਗਾਰ ਦਾ ਵੀ ਦਾਅਵਾ ਕੀਤਾ ਗਿਆ ਹੈ। ਪੰਜਾਬ ਦੇ ਦਿਲ ਨੂੰ ਸਮਝ ਕੇ ਹੀ  ਸੰਕਲਪ ਪੱਤਰ ਬਣਾਇਆ ਗਿਆ। ਹਰ ਪਿੰਡ ’ਚ ਮੈਡੀਕਲ ਕਲੀਨਿਕ ਬਣਾਵਾਂਗੇ।

Comment here