ਅਪਰਾਧਖਬਰਾਂ

ਭਾਜਪਾ ਆਗੂ ਤੇ ਪਤਨੀ ਦਾ ਕਤਲ

ਸ੍ਰੀਨਗਰ – ਅਜ਼ਾਦੀ ਦਿਹਾੜੇ ਦੇ ਮਨਾਏ ਜਾਣ ਵਾਲੇ ਜਸ਼ਨਾਂ ਦੇ ਮੱਦੇਨਜ਼ਰ ਦੇਸ਼ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ, ਪਰ ਇਸ ਦੇ ਬਾਵਜੂਦ ਦਹਿਸ਼ਤਪਸੰਦ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ, ਉਹ ਬੇਸ਼ਕ ਪੰਜਾਬ ਦੇ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚ ਸਰਹੱਦ ਪਾਰੋਂ ਡਰੋਨ ਜ਼ਰੀਏ ਧਮਾਕਾਖੇਜ਼ ਸਮਗਰੀ ਭੇਜਣ ਦਾ ਮਾਮਲਾ ਹੋਵੇ, ਚਾਹੇ ਸਖਤ ਸੁਰੱਖਿਆ ਵਾਲੇ ਕਸ਼ਮੀਰ ਦੇ ਲਾਲ ਚੌਕ ਚ ਭਾਜਪਾ ਜੋੜੇ ਦਾ ਕਤਲ ਦਾ ਮਾਮਲਾ ਹੋਵੇ। ਜਾਣਕਾਰੀ ਅਨੁਸਾਰ ਭਾਜਪਾ ਦੇ ਕਿਸਾਨ ਮੋਰਚੇ ਦੇ ਕੁਲਗਾਮ ਦੇ ਪ੍ਰਧਾਨ ਗੁਲਾਮ ਰਸੂਲ ਡਾਰ ਤੇ ਉਨ੍ਹਾ ਦੀ ਪਤਨੀ ਨੂੰ ਦਹਿਸ਼ਤਗਰਦਾਂ ਨੇ ਕੱਲਦੱਖਣੀ ਕਸ਼ਮੀਰ ਦੇ ਸ਼ਹਿਰ ਅਨੰਤਨਾਗ ਦੇ ਲਾਲ ਚੌਕ ਇਲਾਕੇ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ | ਭਾਜਪਾ ਆਗੂ ਅਲਤਾਫ ਠਾਕੁਰ ਨੇ ਕਿਹਾ ਕਿ ਦੋਹਾਂ ਨੂੰ ਤੁੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਹ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਗਏ | ਡਾਰ ਪਿੰਡ ਰੇਦਵਾਨੀ ਦੇ ਸਰਪੰਚ ਵੀ ਸਨ | ਉਹ ਅੱਜਕੱਲ੍ਹ ਅਨੰਤਨਾਗ ਵਿਚ ਕਿਰਾਏ ਦਾ ਮਕਾਨ ਲੈ ਕੇ ਰਹਿ ਰਹੇ ਸਨ | ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਹੀ ਪੁਲਸ ਨੇ ਪੁਣਛ ਜ਼ਿਲੇ੍ਹ ਵਿਚ 2 ਏ ਕੇ 47 ਰਾਈਫਲਾਂ, 4 ਮੈਗਜ਼ੀਨ, ਇਕ ਚੀਨੀ ਪਿਸਤੌਲ, 10 ਮੈਗਜ਼ੀਨ, 4 ਚੀਨੀ ਗ੍ਰਨੇਡ ਤੇ ਏ ਕੇ 47 ਦੇ 257 ਰੌਂਦ ਬਰਾਮਦ ਕਰਕੇ ਆਜ਼ਾਦੀ ਦਿਵਸ ‘ਤੇ ਗੜਬੜ ਕਰਨ ਦੀ ਸਾਜ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਸੀ |

Comment here