ਨਵੀਂ ਦਿੱਲੀ-ਰਾਸ਼ਟਰੀ ਸਵੈਮ ਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਦਿੱਲੀ ਦੇ ਲਾਲ ਕਿਲਾ ਕੰਪਲੈਕਸ ਵਿਚ ਚਾਰ ਵੇਦਾਂ ਵਿਚੋਂ ਇਕ ਸਾਮਵੇਦ ਦੇ ਤਸਵੀਰਾਂ ਸਮੇਤ ਹਿੰਦੀ ਅਤੇ ਉਰਦੂ ਐਡੀਸ਼ਨ ਦੇ ਅਨੁਵਾਦ ਦੀ ਅੱਜ ਘੁੰਡ-ਚੁਕਾਈ ਕੀਤੀ। ਇਸ ਐਡੀਸ਼ਨ ਨੂੰ ਲਿਖਣ ਵਾਲੇ ਲੇਖਕ ਡਾ. ਇਕਬਾਲ ਦੁੱਰਾਨੀ ਨੇ ਕਿਹਾ ਹੈ ਕਿ ਸਾਮਵੇਦ ਗ੍ਰੰਥ ਮੰਤਰਾਂ ਦਾ ਸੰਗ੍ਰਹਿ ਹੈ। ਇਹ ਮੰਤਰ ਇਨਸਾਨ ਅਤੇ ਭਗਵਾਨ ਦਰਮਿਆਨ ਗੱਲਬਾਤ ਦਾ ਜ਼ਰੀਆ ਹਨ। ਸਾਮਵੇਦ ਦਾ ਉਰਦੂ ਐਡੀਸ਼ਨ ਤਿਆਰ ਕਰਨ ਵਾਲੇ ਪ੍ਰਸਿੱਧ ਫਿਲਮ ਲੇਖਕ ਅਤੇ ਨਿਰਦੇਸ਼ਕ ਡਾ. ਇਕਬਾਲ ਦੁੱਰਾਨੀ ਨੇ ਗੱਲਬਾਤ ਵਿਚ ਕਿਹਾ ਕਿ ਉਹ ਪਿਆਰ, ਇਸ਼ਕ ਤੇ ਮੁਹੱਬਤ ਦੀ ਗੱਲ ਕਰਨ ਆਏ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੁਹੱਬਤ ’ਚ ਹਰ ਧਰਮ ਦੇ ਲੋਕ ਸ਼ਾਮਲ ਹੋਣ।
ਭਾਗਵਤ ਨੇ ‘ਸਾਮਵੇਦ’ ਦੇ ਉਰਦੂ ਐਡੀਸ਼ਨ ਦੀ ਕੀਤੀ ਘੁੰਡ-ਚੁਕਾਈ

Comment here