ਨਵੀਂ ਦਿੱਲੀ-ਰਾਸ਼ਟਰੀ ਸਵੈਮ ਸੇਵਕ ਸੰਘ ਮੁਖੀ ਮੋਹਨ ਭਾਗਵਤ ਦੇ ਜਾਤੀ ਸੰਬੰਧੀ ਬਿਆਨ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਮੁੰਬਈ ‘ਚ ਐਤਵਾਰ ਨੂੰ ਭਾਗਵਤ ਨੇ ਕਿਹਾ ਸੀ ਕਿ ਜਾਤ ਪਰਮਾਤਮਾ ਨੇ ਨਹੀਂ ਪੰਡਿਤਾਂ ਨੇ ਬਣਾਈ ਹੈ। ਰੱਬ ਲਈ ਅਸੀਂ ਸਾਰੇ ਇਕ ਹਾਂ। ਸਾਡੇ ਸਮਾਜ ਵਿਚ ਵੰਡੀਆਂ ਪਾ ਕੇ ਪਹਿਲਾਂ ਦੇਸ਼ ’ਤੇ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਫਾਇਦਾ ਉਠਾਇਆ। ਮੋਹਨ ਭਾਗਵਤ ਵਲੋਂ ਦਿੱਤੇ ਗਏ ਬਿਆਨ ‘ਤੇ ਵਿਵਾਦ ਵਧਣ ਤੋਂ ਬਾਅਦ ਆਰ.ਐੱਸ.ਐੱਸ. ਨੇ ਆਪਣੀ ਸਫ਼ਾਈ ਦਿੱਤੀ ਹੈ। ਭਾਗਵਤ ਨੇ ਕਿਹਾ ਸੀ ਕਿ ਜਾਤੀ ਪਰਮਾਤਮਾ ਨੇ ਨਹੀਂ ਬਣਾਈ ਹੈ, ਸਗੋਂ ਇਹ ਪੰਡਿਤਾਂ ਵਲੋਂ ਬਣਾਈ ਗਈ ਹੈ। ਇਸ ‘ਤੇ ਸੰਘ ਨੇ ਸੋਮਵਾਰ ਨੂੰ ਸਾਫ਼ ਕੀਤਾ ਕਿ ਭਾਗਵਤ ਨੇ ਜਿਸ ਪੰਡਿਤ ਸ਼ਬਦ ਦਾ ਇਸਤੇਮਾਲ ਕੀਤਾ ਸੀ, ਉਸ ਦਾ ਮਤਲਬ ਬੁੱਧੀਜੀਵੀਆਂ ਨਾਲ ਹੈ, ਨਾ ਕਿ ਬ੍ਰਾਹਮਣਾਂ ਨਾਲ। ਆਰ.ਐੱਸ.ਐੱਸ. ਦੇ ਪ੍ਰਚਾਰ ਇੰਚਾਰਜ ਸੁਨੀਲ ਆਂਬੇਕਰ ਨੇ ਦੱਸਿਆ ਕਿ ਸਰਸੰਘਚਾਲਕ ਮਰਾਠੀ ‘ਚ ਬੋਲ ਰਹੇ ਸਨ। ਮਰਾਠੀ ‘ਚ ਪੰਡਿਤ ਦਾ ਅਰਥ ਬੁੱਧੀਜੀਵੀ ਹੁੰਦਾ ਹੈ।
ਇਸ ਨਿਊਜ਼ ਚੈਨਲ ਦੀ ਖ਼ਬਰ ਅਨੁਸਾਰ ਸੁਨੀਲ ਆਂਬੇਕਰ ਨੇ ਕਿਹਾ ਕਿ ਸਰਸੰਘਚਾਲਕ ਹਮੇਸ਼ਾ ਸਮਾਜਿਕ ਸਦਭਾਵਨਾ ਦੀ ਗੱਲ ਕਰਦੇ ਹਨ। ਉਹ ਸੰਤ ਰਵਿਦਾਸ ਦੇ ਅਨੁਭਵ ਦੀ ਗੱਲ ਕਰ ਰਹੇ ਸਨ। ਕੋਈ ਵੀ ਇਸ ਨੂੰ ਗਲਤ ਸੰਦਰਭ ‘ਚ ਨਾ ਲਵੇ ਅਤੇ ਸਮਾਜਿਕ ਸਦਭਾਵਨਾ ਨੂੰ ਠੇਸ ਨਾ ਪਹੁੰਚਾਏ। ਆਰ.ਐੱਸ.ਐੱਸ. ਨੇ ਹਮੇਸ਼ਾ ਛੂਤਛਾਤ ਖ਼ਿਲਾਫ਼ ਗੱਲ ਕੀਤੀ ਹੈ ਅਤੇ ਸਾਰੀਆਂ ਸਮਾਜਿਕ ਵੰਡਾਂ ਦਾ ਵਿਰੋਧ ਕੀਤਾ ਹੈ।
ਭਾਗਵਤ ਨੇ ਪੰਡਿਤ ਸ਼ਬਦ ਬੁੱਧੀਜੀਵੀਆਂ ਲਈ ਵਰਤਿਆ-ਸੁਨੀਲ ਆਂਬੇਕਰ


Comment here