ਅਪਰਾਧਖਬਰਾਂ

ਭਾਗਲਪੁਰ ਚ ਧਮਾਕਾ, 10 ਮੌਤਾਂ, ਕਈ ਜ਼ਖਮੀ

ਭਾਗਲਪੁਰ-ਪਿਛਲੇਰੀ ਦੇਰ ਰਾਤ ਬਿਹਾਰ ਦੇ ਭਾਗਲਪੁਰ ਵਿੱਚ ਜ਼ਬਰਦਸਤ ਵਿਸਫੋਟ ਹੋਇਆ। ਬਹੁਤ ਸਾਰੇ ਘਰਾਂ ਨੂੰ ਨੁਕਸਾਨ ਹੋਇਆ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਦੇ ਅਨੁਸਾਰ 12 ਲੋਕ ਜ਼ਖਮੀ ਹੋ ਗਏ ਹਨ ਤੇ ਨਾਲ ਹੀ 10 ਲੋਕਾਂ ਦੀ ਮੌਤ ਹੋ ਗਈ ਹੈ। ਉਸ ਖੇਤਰ ਵਿਚ ਜਿੱਥੇ ਇਹ ਧਮਾਕਾ ਹੋਇਆ ਹੈ ਉਥੇ ਬਿਜਲੀ ਨੂੰ ਕੱਟ ਕਰ ਦਿੱਤਾ ਗਿਆ ਹੈ। ਇਹ ਧਮਾਕਾ ਨਵੀਨ ਅਕਿਸ਼ਬਾਜ ਦੇ ਘਰ ਹੋਇਆ ਤੇ ਦੋ ਮੰਜਿਲਾਂ ਮਕਾਨ ਦੇ ਪਰਖੱਚੇ ਉੱਡ ਗਏ। ਕਈ ਲੋਕ ਜਖਮੀ ਹੋ ਗਏ ਹਨ।ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਘਰ ਦੇ ਮਲਬੇ ‘ਚ ਅਜੇ ਵੀ ਬਹੁਤ ਸਾਰੇ ਲੋਕ ਦੱਬੋ ਹੋਏ ਹਨ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਦੋ ਮੰਜ਼ਿਲਾ ਘਰ ਤੋਂ ਇਲਾਵਾ, ਤਿੰਨ ਹੋਰ ਘਰ ਵੀ ਇਸ ਦੀ ਲਪੇਟ ‘ਚ ਆ ਗਏ ਸਨ। ਧਮਾਕੇ ਦੀਆਂ ਭਿਆਨਕਤਾ ਦਾ ਅਂਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚਾਰ ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਲੋਕ ਇਸ ਨੂੰ ਭੁਚਾਲ ਦੇ ਝਟਕੇ ਸਮਝ ਰਹੇ ਸੀ।  ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਘਟਨਾ ਦਾ ਪਤਾ ਲਗਦਿਆਂ ਹੀ ਪੁਜ ਗਈਆਂ, ਰਾਹਤ ਕਾਰਜ ਜਾਰੀ ਹਨ, ਜਾਂਚ ਵੀ ਹੋ ਰਹੀ ਹੈ।

Comment here