ਸਿਆਸਤਖਬਰਾਂਦੁਨੀਆ

ਭਵਿੱਖਬਾਣੀ : 2022 ’ਚ ਪਾਣੀ ਦੀ ਕਮੀ ਕਾਰਨ ਲੋਕ ਹਿਜਰਤ ਲਈ ਹੋਣਗੇ ਮਜਬੂਰ

ਗਲੋਬਲ ਵਾਰਮਿੰਗ ਦਾ ਸਭ ਤੋਂ ਵੱਧ ਅਸਰ ਭਾਰਤ ਨੂੰ ਪਵੇਗਾ
ਬੁਲਗਾਰੀਆ-ਇੱਥੋਂ ਦੇ ਰਹਿਣ ਵਾਲੇ ਨੇਤਰਹੀਣ ਵੈਂਗੇਲੀਆ ਪਾਂਡਵਾ ਗੁਸ਼ਟੇਰੋਵਾ ਉਰਫ਼ ਬਾਬਾ ਵੇਂਗਾ ਫਕੀਰ ਬਾਬਾ ਵੇਂਗਾ ਨੇ ਇਕ ਭਵਿੱਖਬਾਣੀ ਕੀਤੀ ਹੈ। ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ 2022 ਵਿਚ ਧਰਤੀ ’ਤੇ ਤਬਾਹੀ ਆਉਣ ਵਾਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2022 ਵਿੱਚ ਦੁਨੀਆਂ ਵਿੱਚ ਪਾਣੀ ਦਾ ਸੰਕਟ ਡੂੰਘਾ ਹੋਣ ਵਾਲਾ ਹੈ। ਕਈ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਹੋ ਜਾਵੇਗੀ। ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਝੀਲਾਂ ਅਤੇ ਤਾਲਾਬ ਸੁੰਗੜ ਜਾਣਗੇ। ਪਾਣੀ ਦੀ ਕਮੀ ਹੋਣ ਕਾਰਨ ਲੋਕ ਹੋਰਨਾਂ ਥਾਵਾਂ ’ਤੇ ਹਿਜਰਤ ਕਰਨ ਲਈ ਮਜਬੂਰ ਹੋਣਗੇ।
ਇੰਨਾ ਹੀ ਨਹੀਂ 2022 ’ਚ ਗਲੋਬਲ ਵਾਰਮਿੰਗ ਵਧੇਗੀ। ਗਲੋਬਲ ਵਾਰਮਿੰਗ ਦਾ ਸਭ ਤੋਂ ਵੱਧ ਅਸਰ ਭਾਰਤ ਵਿੱਚ ਦੇਖਣ ਨੂੰ ਮਿਲੇਗਾ। 2022 ਵਿੱਚ ਇੱਥੇ ਵੱਧ ਤੋਂ ਵੱਧ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਭਾਰਤ ਵਿੱਚ ਤਾਪਮਾਨ ਵਧਣ ਨਾਲ ਟਿੱਡੀਆਂ ਦੀ ਆਬਾਦੀ ਵਧੇਗੀ। ਉਹ ਹਰੇ ਖੇਤਰਾਂ ਵਿੱਚ ਖੇਤਾਂ ’ਤੇ ਹਮਲਾ ਕਰਨਗੀਆਂ ਅਤੇ ਤਬਾਹ ਕਰ ਦੇਣਗੀਆਂ। ਇਸ ਨਾਲ ਦੇਸ਼ ਵਿੱਚ ਅਕਾਲ ਦੀ ਸਥਿਤੀ ਪੈਦਾ ਹੋ ਜਾਵੇਗੀ।
ਇੱਕ ਹੋਰ ਵਾਇਰਸ ਸਾਹਮਣੇ ਆ ਜਾਵੇਗਾ
ਗਲੋਬਲ ਵਾਰਮਿੰਗ ਕਾਰਨ ਰੂਸ ਦੇ ਸਾਇਬੇਰੀਆ ਖੇਤਰ ਵਿੱਚ ਬਰਫ਼ ਪਿਘਲਣੀ ਸ਼ੁਰੂ ਹੋ ਜਾਵੇਗੀ, ਜਿਸ ਕਾਰਨ ਇੱਕ ਖ਼ਤਰਨਾਕ ਵਾਇਰਸ ਦੁਨੀਆ ਦੇ ਸਾਹਮਣੇ ਆ ਜਾਵੇਗਾ। ਇਹ ਵਾਇਰਸ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਫੈਲੇਗਾ ਅਤੇ ਇਸ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਸਾਰੇ ਪ੍ਰਬੰਧ ਅਸਫਲ ਹੋ ਜਾਣਗੇ।
ਭੂਚਾਲ ਅਤੇ ਸੁਨਾਮੀ ਦਾ ਵੀ ਖ਼ਤਰਾ ਰਹੇਗਾ
ਵੇਂਗਾ ਬਾਬਾ ਦੇ ਅਨੁਸਾਰ, ਸਾਲ 2022 ਵਿੱਚ ਦੁਨੀਆ ਵਿੱਚ ਭੂਚਾਲ ਅਤੇ ਸੁਨਾਮੀ ਦਾ ਖ਼ਤਰਾ ਵੱਧ ਜਾਵੇਗਾ। ਹਿੰਦ ਮਹਾਸਾਗਰ ਵਿੱਚ ਭੂਚਾਲ ਤੋਂ ਬਾਅਦ ਇੱਕ ਵੱਡੀ ਸੁਨਾਮੀ ਆਵੇਗੀ, ਜੋ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੋਨੇਸ਼ੀਆ, ਭਾਰਤ ਸਮੇਤ ਦੁਨੀਆ ਦੇ ਦੇਸ਼ਾਂ ਦੇ ਤੱਟਵਰਤੀ ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗੀ। ਇਸ ਸੁਨਾਮੀ ਵਿੱਚ ਸੈਂਕੜੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਵੇਗੀ।

Comment here