ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਭਲਕੇ ਸਿੱਧੂ ਸੁਪਰੀਮ ਕੋਰਟ ਚ ਰੀਵਿਊ ਪਟੀਸ਼ਨ ਦਾਇਰ ਕਰਨਗੇ

ਪਟਿਆਲਾ- ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ 34 ਸਾਲ ਪੁਰਾਣੇ ਰੋਡ ਰੇਜ ਮਾਮਲੇ ‘ਚ ਇਕ ਸਾਲ ਲਈ ਜੇਲ੍ਹ ਗਏ ਪਟਿਆਲਾ ਕੇਂਦਰੀ ਜੇਲ੍ਹ ‘ਚ ਬੇਚੈਨ ਨਜ਼ਰ ਆ ਰਹੇ ਹਨ। ਸਿੱਧੂ ਦੀ ਜੇਲ੍ਹ ‘ਚ ਦੂਜੀ ਰਾਤ ਵੀ ਬੇਚੈਨੀ ‘ਚ ਲੰਘੀ। ਜੇਲ੍ਹ ‘ਚ ਰਹਿੰਦਿਆਂ ਸਿੱਧੂ ਹਫਤੇ ‘ਚ ਸਿਰਫ 2500 ਰੁਪਏ ਖਰਚ ਕਰ ਸਕਣਗੇ। ਜੇਲ੍ਹ ਨਿਯਮਾਂ ਅਨੁਸਾਰ ਕੈਦੀ ਨੂੰ ਇਕ ਖਾਤਾ ਨੰਬਰ ਜਾਰੀ ਕੀਤਾ ਜਾਂਦਾ ਹੈ, ਜਿਸ ਵਿਚ ਪਰਿਵਾਰ ਪੈਸੇ ਜਮ੍ਹਾਂ ਕਰਵਾ ਸਕਦਾ ਹੈ। ਇਸ ਰਕਮ ਨਾਲ ਕੈਦੀ ਕੰਟੀਨ ਦੇ ਖਾਣੇ ‘ਤੇ ਸਿਰਫ਼ 2500 ਰੁਪਏ ਪ੍ਰਤੀ ਹਫ਼ਤਾ ਖਰਚ ਕਰ ਸਕਦੇ ਹਨ। ਇਸ ਦੌਰਾਨ ਐਡਵੋਕੇਟ ਐਚਪੀਐਸ ਵਰਮਾ ਨੇ ਕਿਹਾ ਕਿ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਸੁਪਰੀਮ ਕੋਰਟ ‘ਚ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਲਈ ਅਦਾਲਤ ‘ਚ ਪੇਸ਼ ਹੋਣਗੇ। ਉਹ ਹਰ ਹਾਲਤ ‘ਚ ਸੋਮਵਾਰ ਜਾਂ ਮੰਗਲਵਾਰ ਨੂੰ ਪਟੀਸ਼ਨ ਦਾਇਰ ਕਰਨਗੇ। ਵਰਮਾ ਸਿਰਫ਼ ਪਟਿਆਲਾ ਜ਼ਿਲ੍ਹਾ ਅਦਾਲਤ ‘ਚ ਨਵਜੋਤ ਸਿੰਘ ਸਿੱਧੂ ਦਾ ਕੇਸ ਦੇਖ ਰਹੇ ਹਨ।

ਨਵਜੋਤ ਸਿੱਧੂ ਦੇ ਕਰੀਬੀ ਸਾਥੀ ਯੂਥ ਕਾਂਗਰਸੀ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਸ਼ਨਿੱਚਰਵਾਰ ਨੂੰ ਬਹਾਦਰਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਵਾਇਆ। ਇਸ ਪਾਠ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ। ਸ਼ੈਰੀ ਨੇ ਦੱਸਿਆ ਕਿ ਉਹ ਸਿੱਧੂ ਦੀ ਸਿਹਤ ਲਈ ਅਜਿਹਾ ਕਰ ਰਹੇ ਹਨ। ਰੋਡ ਰੇਜ ਮਾਮਲਾ 27 ਦਸੰਬਰ 1988 ਦਾ ਹੈ। ਸਿੱਧੂ ਨੇ ਪਟਿਆਲਾ ‘ਚ ਕਾਰ ਰਾਹੀਂ ਜਾਂਦੇ ਸਮੇਂ ਗੁਰਨਾਮ ਸਿੰਘ ਨਾਂ ਦੇ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਸੀ। ਗੁੱਸੇ ‘ਚ ਸਿੱਧੂ ਨੇ ਉਸ ਨੂੰ ਮੁੱਕਾ ਮਾਰ ਦਿੱਤਾ ਜਿਸ ਤੋਂ ਬਾਅਦ ਗੁਰਨਾਮ ਸਿੰਘ ਦੀ ਮੌਤ ਹੋ ਗਈ।

Comment here