ਸਿਆਸਤਖਬਰਾਂਚਲੰਤ ਮਾਮਲੇ

ਭਲਕੇ ਮਾਨ ਵਜ਼ਾਰਤ ਸਹੁੰ ਚੁੱਕੇਗੀ

ਨਵੀਂ ਦਿੱਲੀ: ਪੰਜਾਬ ਦੇ ਮੰਤਰੀ ਮੰਡਲ ਨੂੰ ਬਲਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ 11 ਵਜੇ ਸਹੁੰ ਚੁਕਵਾਉਣਗੇ। ਉਸ ਤੋੰ ਬਾਅਦ 12.30 ਵਜੇ ਕੈਬਨਿਟ ਦੀ ਪਲੇਠੀ ਬੈਠਕ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਭਾਵੇਂ ਮੰਤਰੀਆਂ ਵਜੋਂ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਦੇ ਅੰਤਿਮ ਨਾਂ ਲਗਭਗ ਤੈਅ ਹਨ, ਹਾਲਾਂਕਿ, ਇਸ ਬਾਰੇ ਕੋਈ ਤੁਰੰਤ ਜਾਣਕਾਰੀ ਉਪਲਬਧ ਨਹੀਂ ਹੈ ਕਿ ਸਾਰੇ ਕੌਣ ਸਹੁੰ ਚੁੱਕਣਗੇ ਅਤੇ ਹਰੇਕ ਨੂੰ ਕਿਹੜੇ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਛੋਟੀ ਕੈਬਨਿਟ ਦੇ ਚਾਹਵਾਨ ਮੰਨੇ ਜਾਂਦੇ ਹਨ, ਉੱਥੇ ਹੀ ਪਾਰਟੀ ਦੇ ਸੀਨੀਅਰ ਆਗੂ ਕੁਝ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਲਾਬਿੰਗ ਕਾਰਨ ਦਬਾਅ ਹੇਠ ਹਨ। ਮੰਤਰੀ ਦੇ ਅਹੁਦਿਆਂ ਲਈ ਸੰਭਾਵਿਤ ਉਮੀਦਵਾਰਾਂ ਵਿੱਚ ਹਰਪਾਲ ਚੀਮਾ, ਅਮਨ ਅਰੋੜਾ, ਕੁਲਤਾਰ ਸੰਧਵਾਂ, ਹਰਜੋਤ ਬੈਂਸ, ਸਰਵਜੀਤ ਕੌਰ ਮਾਣੂੰਕੇ, ਬਲਜਿੰਦਰ ਕੌਰ, ਗੁਰਮੀਤ ਸਿੰਘ ਖੁੱਡੀਆਂ, ਜੀਵਨਜੋਤ ਕੌਰ,ਨੀਨਾ ਮਿੱਤਲ ਅਤੇ ਕੁੰਵਰ ਵਿਜੇ ਪ੍ਰਤਾਪ ਦੇ ਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ‘ਚ ਮੁੱਖ ਮੰਤਰੀ ਸਮੇਤ 18 ਅਹੁਦੇਦਾਰ ਹਨ।

Comment here