ਸਿਆਸਤਖਬਰਾਂਦੁਨੀਆ

ਭਲਕੇ ਅਮਰੀਕੀ ਉਪ ਵਿਦੇਸ਼ ਮੰਤਰੀ ਚੀਨ ਦੌਰੇ ਤੇ

ਵਾਸ਼ਿੰਗਟਨ – ਚੀਨ ਨਾਲ ਸੰਬੰਧਾਂ ਦੀ ਹਾਂਪੱਖੀ ਸੰਭਾਵਨਾ ਤਲਾਸ਼ਦਿਆਂ ਅਮਰੀਕਾ ਯਤਨਸ਼ੀਲ ਹੈ, ਇਸੇ ਤਹਿਤ ਹੀ 25 ਜੁਲਾਈ ਨੂੰ ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਆਰ ਸ਼ੇਰਮਨ ਚੀਨ ਦੀ ਯਾਤਰਾ ਕਰੇਗੀ। ਸੂਤਰਾਂ ਨੇ ਦੱਸਿਆ ਕਿ ‘ਮਹੱਤਵਪੂਰਨ ਦੁਵੱਲੇ ਸਬੰਧਾਂ’ ਨੂੰ ਜ਼ਿੰਮੇਦਾਰੀ ਨਾਲ ਪ੍ਰਬੰਧਿਤ ਕਰਨ ਲਈ ਚੀਨੀ ਅਧਿਕਾਰੀਆਂ ਨਾਲ ਖੁੱਲ੍ਹੇ ਦਿਲ ਨਾਲ ਆਦਾਨ-ਪ੍ਰਦਾਨ ਕਰਨ ਦੀਆਂ ਅਮਰੀਕਾ ਦੀਆਂ ਜਾਰੀ ਕੋਸ਼ਿਸ਼ਾਂ ਤਹਿਤ ਇਹ ਯਾਤਰਾ ਕੀਤੀ ਜਾਏਗੀ। ਉਹ ਤਿਆਨਜਿਨ ਵਿਚ ਬੈਠਕਾਂ ਵਿਚ ਹਿੱਸਾ ਲਏਗੀ, ਜਿੱਥੇ ਉਹ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ। ਚੀਨ ਨੇ ਦੇਸ਼ ਦੇ ਕੌਂਸਲਰ ਅਤੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਿਅਕਤੀਗਤ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ।ਇਸ ਦੌਰਾਨ ਉਨ੍ਹਾਂ ਮਸਲਿਆਂ ’ਤੇ ਚਰਚਾ ਕਰੇਗੀ, ਜਿੱਥੇ ਅਮਰੀਕਾ ਚੀਨੀ ਕਾਰਵਾਈਆਂ ਨੂੰ ਲੈ ਕੇ ਗੰਭੀਰ ਰੂਪ ਨਾਲ ਚਿੰਤਤ ਹੈ, ਅਤੇ ਜਿੱਥੇ ਉਨ੍ਹਾਂ ਦੇ ਹਿੱਤ ਜੁੜੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ ਕਿ ਸ਼ੇਰਮਨ ਟੋਕੀਓ ਅਤੇ ਸਿਓਲ ਦੇ ਨਾਲ ਹੀ ਉਲਾਨਬਾਟਰ ਵਿਚ ਰੁਕਣ ਤੋਂ ਬਾਅਦ ਉਥੋਂ ਦੀ ਯਾਤਰਾ ਕਰੇਗੀ।

Comment here