ਕਾਦੀਆਂ-ਪੰਜਾਬ ਚੋਣਾਂ ਵਿੱਚ ਇਸ ਵਾਰ ਵੱਡੀ ਪੱਧਰ ਤੇ ਫੇਰਬਦਲ ਹੋਇਆ ਹੈ, ਕਈ ਸੀਨੀਅਰ ਆਗੂ ਆਪਣੀ ਪਾਰਟੀ ਬਦਲ ਚੁੱਕੇ ਹਨ, ਇਹਨਾਂ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੀ ਸ਼ਾਮਲ ਹਨ, ਜਿਹਨਾਂ ਬਾਰੇ ਚਰਚਾ ਸੀ ਕਿ ਉਹ ਕਾਦੀਆਂ ਤੋਂ ਆਪਣੇ ਭਰਾ ਤੇ ਕਾਂਗਰਸੀ ਉਮੀਦਵਾਰ ਪ੍ਰਤਾਪ ਬਾਜਵਾ ਖਿਲਾਫ ਚੋਣ ਲੜਨਗੇ। ਪਰ ਅਜਿਹਾ ਨਹੀ ਹੋ ਰਿਹਾ, ਭਾਈਆਂ ਦਾ ਮੁਕਾਬਲਾ ਦੇਖਣ ਵਿੱਚ ਦਿਲਚਸਪੀ ਰੱਖਣ ਵਾਲਿਆਂ ਦੇ ਹੱਥ ਨਿਰਾਸ਼ਾ ਲੱਗੀ ਹੈ, ਕਿਉਂਕਿ ਵਿੱਚ ਭਾਜਪਾ ਨੇ ਮੌਜੂਦਾ ਵਿਧਾਇਕ ਫਤਿਹ ਜੰਗ ਬਾਜਵਾ ਦਾ ਹਲਕਾ ਬਦਲ ਦਿੱਤਾ ਹੈ। ਹੁਣ ਫਤਿਹ ਜੰਗ ਦਾ ਮੁਕਾਬਲਾ ਆਪਣੇ ਭਰਾ ਪ੍ਰਤਾਪ ਬਾਜਵਾ ਨਾਲ ਨਹੀਂ, ਬਲਕਿ ਉਹ ਕਿਸੇ ਹੋਰ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਣਗੇ।
ਯਾਦ ਰਹੇ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਹਲਕੇ ਤੋਂ 2002 ਤੋਂ 2007 ਤੱਕ ਵਿਧਾਇਕ ਰਹੇ ਹਨ ਅਤੇ 2012 ਵਿੱਚ ਉਨ੍ਹਾਂ ਨੇ ਇਹ ਸੀਟ ਆਪਣੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਦੇ ਦਿੱਤੀ ਸੀ, ਉਸ ਸਮੇਂ ਚਰਨਜੀਤ ਕੌਰ ਬਾਜਵਾ ਨੇ 59,843 ਵੋਟਾਂ ਹਾਸਿਲ ਕਰ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ ਹਰਾ ਕੇ ਇਹ ਸੀਟ ਆਪਣੇ ਕਬਜ਼ੇ ਵਿੱਚ ਕੀਤੀ ਸੀ। ਵਿਧਾਨ ਸਭਾ ਚੋਣਾਂ 2017 ਵਿੱਚ ਘਰਦਿਆਂ ਦੀ ਸਹਿਮਤੀ ਨਾਲ ਇਹ ਸੀਟ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਛੋਟੇ ਭਰਾ ਫਤਿਹ ਜੰਗ ਸਿੰਘ ਬਾਜਵਾ ਨੂੰ ਦੇ ਦਿੱਤੀ ਅਤੇ 2017 ਵਿੱਚ ਫ਼ਤਿਹ ਜੰਗ ਸਿੰਘ ਬਾਜਵਾ 62,596 ਵੋਟਾਂ ਹਾਸਲ ਕਰ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ ਹਰਾ ਕੇ ਇਸ ਸੀਟ ’ਤੇ ਕਾਬਜ਼ ਹੋਏ ਸਨ। ਹੁਣ ਇਸ ਸੀਟ ਤੋਂ ਕਾਂਗਰਸ ਵਲੋੰ ਪ੍ਰਤਾਪ ਸਿੰਘ ਬਾਜਵਾ ਮੈਦਾਨ ਵਿੱਚ ਹਨ।
Comment here