ਸਿਆਸਤਖਬਰਾਂਚਲੰਤ ਮਾਮਲੇ

ਭਗਵੰਤ ਮਾਨ ਮੁੱਖ ਮੰਤਰੀ ਨਹੀਂ, ਕੇਜਰੀਵਾਲ ਦਾ ਕੰਡਕਟਰ ਐ-ਸੁਖਬੀਰ ਬਾਦਲ

ਚੰਡੀਗੜ੍ਹ-ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਅਬੋਹਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾ ਗਏ ਧਰਨੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। ਮੁੱਖ ਮੰਤਰੀ ਵੱਲੋਂ ਇਸ 700 ਕਿਊਸਿਕ ਪਾਣੀ ਦੀ ਥਾਂ 1200 ਕਿਊਸਿਕ ਵਾਧੂ ਦਰਿਆਈ ਪਾਣੀ ਰਾਜਸਥਾਨ ਨੂੰ ਛੱਡਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਜਦੋਂ ਹੀ ਸਾਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਅਸੀਂ ਉਸੇ ਸਮੇਂ ਹੀ ਫੈਸਲਾ ਕਰ ਲਿਆ ਕਿ ਅਬੋਹਰ ਵਿੱਚ ਸਰਕਾਰ ਖਿਲਾਫ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਵਰਤ ਰਹੀ ਹੈ। ਪੰਜਾਬ ਦੇ ਖਜ਼ਾਨੇ ਨੂੰ ਵਰਤ ਰਹੇ ਹਨ। ਪੰਜਾਬ ਦੇ ਖਜ਼ਾਨੇ ਵਿੱਚੋਂ ਸਾਢੇ 700 ਕਰੋੜ ਰੁਪਿਆ ਠੱਗ ਕੇ ਹਰ ਸੂਬੇ, ਜਿਥੇ ਵੀ ਇਨ੍ਹਾਂ ਨੇ ਚੋਣ ਲੜਨੀ ਹੈ ਉਥੇ ਇਹ ਪੈਸਾ ਇਸ਼ਤਿਹਾਰ ਲਾਉਣ ਲਈ ਵਰਤਿਆ ਜਾ ਰਿਹਾ ਹੈ। ਸਾਡਾ ਪੈਸਾ, ਸਾਡਾ ਖਜ਼ਾਨਾ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਨੂੰ ਖੜ੍ਹਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਸੂਬੇ ਵਿੱਚ ਇਕ ਝੂਠ ਦਾ ਇਸ਼ਤਿਹਾਰ ਦੇ ਰਹੀ ਹੈ। ਉਨ੍ਹਾਂ ਦੇ ਪਾਣੀ ਦਾ ਫੈਸਲਾ ਰਾਜਸਥਾਨ ਵਿੱਚ ਚੋਣਾਂ ਨੂੰ ਲੈ ਕੇ ਕੀਤਾ ਗਿਆ ਹੈ। ਆਪ ਸੋਚ ਰਹੀ ਹੈ ਕਿ ਰਾਜਸਥਾਨ ਨੂੰ ਪਾਣੀ ਦੇ ਕੇ ਚੋਣਾਂ ਜਿੱਤੀਆਂ ਜਾ ਸਕਦੀਆਂ ਹਨ। ਹਰਿਆਣਾ ਵਿੱਚ ਵੀ ਚੋਣਾਂ ਨੂੰ ਲੈ ਕੇ ਆਪ ਦੇ ਸੂਬਾ ਪ੍ਰਧਾਨ ਵੱਲੋਂ ਉਥੇ ਕਿਹਾ ਗਿਆ ਹੈ ਕਿ ਜੇਕਰ ਸਾਡੀ ਪਾਰਟੀ ਹਰਿਆਣੇ ਵਿੱਚ ਲਿਆਓਗੇ ਤਾਂ ਐਸਵਾਈਐਲ ਨਹਿਰ ਬਣਾਵਾਂਗੇ। ਇਹ ਪਾਰਟੀ ਆਪਣੇ ਫਾਇਦੇ ਲਈ ਵੱਖ-ਵੱਖ ਸੂਬਿਆਂ ਵਿੱਚ ਆਪਣਾ ਪਾਰਟੀ ਤਕੜੀ ਕਰਨ ਲਈ ਅਜਿਹੇ ਐਲਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਸਾਰੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਨ੍ਹਾਂ ਦੇ ਵਿਧਾਇਕਾਂ ਦਾ ਕਿਰਦਾਰ ਕਿਹੋ ਜਿਹਾ ਹੈ, ਇਹ ਸਭ ਲੋਕਾਂ ਨੂੰ ਪਤਾ ਹੈ। ਕਟਾਰੂਚੱਕ ਦੀ ਵੀਡੀਓ ਵੀ ਆ ਗਈ ਸਭ ਕੁਝ ਨਸ਼ਰ ਹੋ ਗਿਆ, ਪਰ ਫਿਰ ਵੀ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਸੱਚ ਨਜ਼ਰ ਨਹੀਂ ਆ ਰਿਹਾ।
ਉਨ੍ਹਾਂ ਬੋਲਦਿਆਂ ਕਿਹਾ ਕਿ ਪਿਛਲੇ 7 ਤੋਂ 8 ਸਾਲਾਂ ਵਿੱਚ ਦੂਜੇ ਸੂਬੇ ਤਰੱਕੀ ਵੱਲ ਹੋ ਗਏ ਹਨ ਤੇ ਅਸੀਂ ਬਹੁਤ ਪਿੱਛੇ ਰਹਿ ਗਏ ਹਨ। ਹਰਿਆਣੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਰਕਾਰ ਛੱਡੀ ਇਹ ਸੂਬਾ ਸਾਡੇ ਤੋਂ ਕਾਫੀ ਪਿੱਛੇ ਸੀ ਆਮਦਨ ਵਿੱਚ ਵੀ ਤੇ ਵਿਕਾਸ ਵਿੱਚ ਵੀ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਆਮਦਨ ਅੱਜ ਟੈਕਸ ਤੋਂ 8000 ਕਰੋੜ ਹੈ ਤੇ ਸਾਡੀ 2000 ਕਰੋੜ ਰਹਿ ਗਈ ਹੈ। ਉਨ੍ਹਾਂ ਬਿਜਲੀ ਮੁਫਤ ਉਤੇ ਬੋਲਦਿਆਂ ਕਿਹਾ ਕਿ ਜੇਕਰ ਇਹ 300 ਯੂਨਿਟ ਦਿੰਦੇ ਹਨ 200 ਤਾਂ ਅਸੀਂ ਵੀ ਦਿੰਦੇ ਸੀ। ਉਨ੍ਹਾਂ ਕਿਹਾ ਕਿ ਸਾਢੇ 700 ਕਰੋੜ ਰੁਪਏ ਇਸ਼ਿਤਾਰਾਂ ਦਾ ਖਰਚ ਰਹੇ ਹਨ। ਜਿੰਨੇ ਨਿਊਜ਼ ਚੈਨਲਾਂ ਉਤੇ ਜੇਕਰ ਸਰਕਾਰ ਖਿਲਾਫ ਇਕ ਵੀ ਖਬਰ ਲੱਗੀ ਤਾਂ ਉਨ੍ਹਾਂ ਖਿਲਾਫ ਕਾਰਵਾਈ ਪੱਕੀ ਹੈ, ਪਰ ਸਾਨੂੰ ਤੇ ਸਾਡੇ ਚੈਨਲ ਨੂੰ ਸਰਕਾਰ ਤੋਂ ਕੋਈ ਘਬਰਾਹਟ ਨਹੀਂ।

Comment here