ਸਿਆਸਤਖਬਰਾਂਚਲੰਤ ਮਾਮਲੇ

ਭਗਵੰਤ ਮਾਨ ਨੇ ਨਵਾਂ ਮਾਫੀਆ ਵਿਰੋਧੀ ਦੌਰ ਸ਼ੁਰੂ ਕੀਤਾ: ਸਿੱਧੂ

ਚੰਡੀਗਡ਼੍ਹ : ਪੰਜਾਬ ਦੇ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਨਵੇਂ ਬਣੇ ਸੀਐੱਮ ਭਗਵੰਤ ਮਾਨ ਨੂੰ ਸੀਐੱਮ ਅਹੁਦਾ ਸੰਭਾਲਣ ਦੀ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਤੋਂ ਇਕ ਵੱਡੀ ਆਸ ਪ੍ਰਗਟਾਈ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਸਭ ਤੋਂ ਖੁਸ਼ਹਾਲ ਇਨਸਾਨ ਉਹ ਹੈ ਜਿਸ ਤੋਂ ਕੋਈ ਵੀ ਉਮੀਦ ਨਹੀਂ ਰੱਖਦਾ … ਭਗਵੰਤ ਮਾਨ ਨੇ ਉਮੀਦਾਂ ਦੇ ਪਹਾਡ਼ ਨਾਲ ਪੰਜਾਬ ਵਿੱਚ ਇੱਕ ਨਵਾਂ ਮਾਫੀਆ ਵਿਰੋਧੀ ਦੌਰ ਸ਼ੁਰੂ ਕੀਤਾ … ਉਮੀਦ ਹੈ ਕਿ ਉਹ ਇਸ ਮੌਕੇ ’ਤੇ ਉੱਠ ਕੇ ਲੋਕ ਪੱਖੀ ਨੀਤੀਆਂ ਨਾਲ ਪੰਜਾਬ ਨੂੰ ਮੁਡ਼ ਸੁਰਜੀਤੀ ਦੇ ਰਾਹ ’ਤੇ ਲਿਆਏਗਾ … ਹਮੇਸ਼ਾ ਵਧੀਆ ਰਹੇ।

Comment here