ਸਿਆਸਤਖਬਰਾਂਚਲੰਤ ਮਾਮਲੇ

ਭਗਵੰਤ ਮਾਨ ਗੰਨ ਕਲਚਰ ਵਾਲੇ ਗੀਤਾਂ ਦਾ ਨਹੀਂ ਲੈ ਰਹੀ ਨੋਟਿਸ-ਖਹਿਰਾ

ਚੰਡੀਗੜ੍ਹ-ਬੀਤੇ ਦਿਨੀਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਤੇ ਗੀਤ ਰਿਲੀਜ਼ ਕਰਨ ਵਾਲੇ ਗਾਇਕਾਂ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਸਖ਼ਤ ਐਕਸ਼ਨ ਲੈਣ ਦਾ ਐਲਾਨ ਕੀਤਾ ਸੀ। ਇਸ ਦੇ ਬਾਵਜੂਦ ਗਾਇਕ ਆਰ. ਨੇਤ ਦਾ ਇਕ ਗੀਤ ਰਿਲੀਜ਼ ਹੋਇਆ ਹੈ, ਜਿਸ ’ਚ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਵੀ ਸੀ. ਐੱਮ. ਭਗਵੰਤ ਮਾਨ ਨੂੰ ਘੇਰਿਆ ਹੈ।
ਸੁਖਪਾਲ ਖਹਿਰਾ ਨੇ ਇਕ ਟਵੀਟ ’ਚ ਗੀਤ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਮੈਂ ਹੈਰਾਨ ਹਾਂ ਕਿ ਕੀ ਭਗਵੰਤ ਮਾਨ ਆਪਣੇ ਗਾਇਕ ਦੋਸਤ ਆਰ. ਨੇਤ ਦੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਨਵੇਂ ਗੀਤ ਵਿਰੁੱਧ ਕੋਈ ਕਾਰਵਾਈ ਕਰਨਗੇ ਜਾਂ ਨਹੀਂ? ਕਿਉਂਕਿ ਭਗਵੰਤ ਮਾਨ ਨੇ ਅਜਿਹੇ ਗਾਇਕਾਂ ਵਿਰੁੱਧ ਪਾਬੰਦੀ ਲਗਾਉਣ ਤੇ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ, ਜੋ ਨੌਜਵਾਨਾਂ ਨੂੰ ਹਿੰਸਾ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਹਨ ਤੇ ਜਿਸ ਨਾਲ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।’’
ਦੱਸ ਦੇਈਏ ਕਿ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਵਿਰੁੱਧ ਕਾਰਵਾਈ ਦੀ ਗੱਲ ਤਾਂ ਕਾਫੀ ਵਾਰ ਹੋ ਚੁੱਕੀ ਹੈ ਪਰ ਅਜੇ ਤਕ ਕਿਸੇ ਵੀ ਗਾਇਕ ਖਿਲਾਫ ਕੋਈ ਸਖ਼ਤ ਐਕਸ਼ਨ ਸਰਕਾਰ ਵਲੋਂ ਨਹੀਂ ਲਿਆ ਗਿਆ ਹੈ।

Comment here