ਸਿਆਸਤਖਬਰਾਂਚਲੰਤ ਮਾਮਲੇ

ਭਗਵੰਤ ਮਾਨ ਆਟਾ ਦਾਲ ਨਾਲ ਵਿਸਕੀ ਵੀ ਦੇਊ-ਸੁਖਬੀਰ ਬਾਦਲ

ਮਲੇਰਕੋਟਲਾ-ਜਿਉਂ ਜਿਉਂ ਪੰਜਾਬ ਚੋਣਾਂ ਲਈ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ, ਸਿਆਸੀ ਧਿਰਾਂ ਦੀ ਇੱਕ ਦੂਜੇ ਖਿਲਾਫ ਦੂਸ਼ਣਬਾਜ਼ੀ ਵੀ ਤਿੱਖੀ ਤੇ ਉੱਚੀ ਹੁੰਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਜਦ ਦਾ ਹਾਈਕਮਾਂਡ ਨੇ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਹੈ, ਉਦੋੰ ਤੋਂ ਭਗਵੰਤ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਲੰਘੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਲੇਰਕੋਟਲਾ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਨੁਸਰਤ ਅਲੀ ਖਾਨ ਦੇ ਹੱਕ ‘ਚ ਆਯੋਜਿਤ ਚੋਣ ਜਲਸੇ ਦੌਰਾਨ ਕਾਂਗਰਸ ਤੇ ਆਪ ਉਤੇ ਤਿੱਖੇ ਹਮਲੇ ਕੀਤੇ। ਉਨਾਂ ਕਿਹਾ ਕਿ ਇਕ ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ ਤੇ ਅਗਲੇ ਪੰਜ ਸਾਲ ਲ਼ਈ ਆਪਣੀ ਕਿਸਮਤ ਦਾ ਫੈਸਲਾ ਕਿਸ ਦੇ ਹੱਕ ਵਿਚ ਕਰਨਾ ਹੈ, ਇਹ ਫੈਸਲਾ ਹੁਣ ਤੁਸੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਬੜਾ ਅਹਿਮ ਫੈਸਲੇ ਹੈ, ਕਿਉਂਕਿ ਗਲਤ ਫੈਸਲੇ ਨਾਲ 5 ਸਾਲ ਬਰਬਾਦ ਹੋਏ ਹਨ। ਪਿਛਲੇ 5 ਸਾਲ ਕਾਂਗਰਸ ਦਾ ਰਾਜ ਰਿਹੈ ਤੇ ਪੰਜਾਬ ਵਿਚ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਕੁਝ ਕਾਂਗਰਸੀਆਂ ਨੇ ਬੜਾ ਗੰਦਾ ਪਾਇਆ ਹੈ। ਖਾਸ ਕਰਕੇ ਮੁਹੰਮਦ ਮੁਸਤਫਾ ਨੇ ਜੋ ਇਥੇ ਗੰਦ ਪਾਇਆ ਹੈ, ਇਸ ਵਿਚ ਹੰਕਾਰ ਬੜਾ ਹੈ, ਪਹਿਲਾਂ ਤਾਂ ਪੁਲਿਸ ਵਾਲਾ ਸੀ ਪਰ ਹੁਣ ਸਾਬਕਾ ਹੋ ਗਿਆ ਹੈ। ਸਾਬਕਾ ਨੂੰ ਸਿਪਾਹੀ ਵੀ ਨਹੀਂ ਬੁਲਾਉਂਦਾ। ਇਕ ਮਹੀਨੇ ਬਾਅਦ ਇਸ ਨੂੰ ਮੈਂ ਦੱਸਾਂਗਾ।… ਸੁੱਖੀ ਰੰਧਾਵਾ, ਜਾਖੜ ਵਰਗਿਆਂ ਨੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ 10 ਸੀਟਾਂ ਵੀ ਨਹੀਂ ਆਉਣੀਆਂ, ਮੈਂ ਸਾਰਾ ਪੰਜਾਬ ਘੁੰਮ ਕੇ ਆਇਆਂ, ਇਨ੍ਹਾਂ ਦਾ ਬੁਰਾ ਹਾਲ ਹੋਣਾ ਹੈ। ਆਮ ਆਦਮੀ ਪਾਰਟੀ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਸੰਗਰੂਰ ਤੋਂ ਬਿਨਾਂ ਆਮ ਆਦਮੀ ਪਾਰਟੀ ਵੀ ਕਿਤੇ ਨਜ਼ਰ ਨਹੀਂ ਆਉਣੀ। ਉਨ੍ਹਾਂ ਕਿਹਾ ਕਿ ਆਪ ਨੇ ਸ਼ਰਾਬੀ (ਭਗਵੰਤ ਮਾਨ) ਨੂੰ ਮੁਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ, ਕੱਲ੍ਹ ਆਖ ਰਿਹਾ ਸੀ ਰੰਗਲਾ ਪੰਜਾਬ ਬਣਾਉਣਾ। ਲੱਗਦਾ ਹੈ ਕਿ ਆਟਾ-ਦਾਲ ਨਾਲ ਇਕ ਬੋਤਲ ਵਿਸਕੀ ਦੀ ਦਿਆ ਕਰੇਗਾ…।

Comment here