ਅਪਰਾਧਸਿਆਸਤਖਬਰਾਂ

ਭਗਵਾਨ ਬੁੱਧ ਦੇ ਦੰਦਾਂ ਤੇ ਟਿੱਪਣੀ ਕਰਨ ਵਾਲਾ ਯੂਟਿਊਬਰ ਜੇਲ੍ਹ ਪੁੱਜਾ

ਕੋਲੰਬੋ-ਸ਼੍ਰੀਲੰਕਾ ਸਥਿਤ ‘ਟੈਂਪਲ ਆਫ ਦਿ ਸੈਕਰਡ ਟੂਥ ਰੇਲਿਕ’ ਕੈਂਡੀ ਵਿੱਚ ਇੱਕ ਬੁੱਧ ਮੰਦਰ ਹੈ। ਇਹ ਕੈਂਡੀ ਦੇ ਸਾਬਕਾ ਸਾਮਰਾਜ ਦੇ ਸ਼ਾਹੀ ਮਹਿਲ ਕੰਪਲੈਕਸ ਵਿੱਚ ਸਥਿਤ ਹੈ, ਜਿੱਥੇ ਭਗਵਾਨ ਬੁੱਧ ਦੇ ਦੰਦਾਂ ਦੇ ਅਵਸ਼ੇਸ਼ ਰੱਖੇ ਹੋਏ ਹਨ। ਸ਼੍ਰੀਲੰਕਾ ਦੀ ਇੱਕ ਅਦਾਲਤ ਨੇ ਭਗਵਾਨ ਬੁੱਧ ਦੇ ਪਵਿੱਤਰ ਦੰਦਾਂ ਦੇ ਪ੍ਰਤੀਕ ਉੱਤੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਮਸ਼ਹੂਰ ਯੂਟਿਊਬਰ ਨੂੰ ਚਾਰ ਦਿਨ ਦੀ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਸ ਨੂੰ ਕੋਲੰਬੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਕਾਰਕੁਨ ਅਤੇ ਯੂਟਿਊਬਰ ਸਿਪਲ ਅਮਰਸਿੰਘੇ ਨੂੰ ਸ੍ਰੀਲੰਕਾ ਪੁਲਸ ਨੇ ਅਦਾਲਤ ਵਿੱਚ ਪੇਸ਼ ਕੀਤਾ, ਜਿਸ ਤੋਂ ਬਾਅਦ ਕੋਲੰਬੋ ਦੇ ਵਧੀਕ ਮੈਜਿਸਟਰੇਟ ਨੇ ਉਸ ਨੂੰ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਅਮਰਸਿੰਘੇ ਨੂੰ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਨੇ ਵੀਰਵਾਰ ਨੂੰ ਸ਼੍ਰੀਲੰਕਾ ਦੀ 74 ਫ਼ੀਸਦੀ ਬੁੱਧ ਆਬਾਦੀ ਦੇ ਸਭ ਤੋਂ ਪਵਿੱਤਰ ਸਥਾਨ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਗ੍ਰਿਫ਼ਤਾਰ ਕੀਤਾ ਸੀ।
ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਅਮਰਸਿੰਘੇ ਦੇ ਯੂਟਿਊਬ ਚੈਨਲ ‘ਤੇ ਉਸ ਦੀਆਂ ਟਿੱਪਣੀਆਂ ਦੀ ਨਿੰਦਾ ਕੀਤੀ ਸੀ।ਅਮਰਸਿੰਘੇ ਦੇ ਯੂਟਿਊਬ ਚੈਨਲ ‘ਤੇ ਕਰੀਬ 80,000 ਸਬਸਕ੍ਰਾਈਬਰ ਹਨ ਅਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਗੈਰ-ਰਵਾਇਤੀ ਵਿਚਾਰਾਂ ਲਈ ਜਾਣਿਆ ਜਾਂਦਾ ਹੈ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪਾਇਆ ਗਿਆ ਹੈ ਕਿ ਸ਼ੱਕੀ ਨੇ ਇੱਕ ਦੰਦਾਂ ਦੇ ਅਵਸ਼ੇਸ਼ ਦਾ ਅਪਮਾਨ ਅਤੇ ਬੁੱਧ ਧਰਮ ਦਾ ਨਿਰਾਦਰ ਕਰਨ ਦਾ ਅਪਰਾਧ ਕੀਤਾ ਹੈ।

Comment here