ਸਿਆਸਤਖਬਰਾਂਦੁਨੀਆ

ਭਗਵਾਨ ਬੁੱਧ ਦੀ ਮੂਰਤੀ ਸਾਂਝੀ ਕਰਨ ਤੇ ਇਮਰਾਨ ਦੀ ਅਲੋਚਨਾ

ਕਾਬੁਲ – ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਭਗਵਾਨ ਬੁੱਧ ਦੀ ਚੱਟਾਨ ’ਤੇ ਉਕੇਰੀ ਗਈ ਆਕ੍ਰਿਤੀ ਨੂੰ ਟਵੀਟ ਕਰ ਕੇ ਟ੍ਰੋਲ ਹੋ ਗਏ। ਉਨ੍ਹਾਂ ਦੱਸਿਆ ਕਿ ਸਵਾਤ ਘਾਟੀ ਦੇ ਜਹਾਨਾਬਾਦ ’ਚ ਸਥਿਤ ਇਹ ਆਕ੍ਰਿਤੀ ਬੁੱਧ ਦੀਆਂ ਸਭ ਤੋਂ ਵੱਡੀਆਂ ਚੱਟਾਨੀ ਆਕ੍ਰਿਤੀਆਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਇਹ ਤਕਰੀਬਨ 2000 ਸਾਲ ਪੁਰਾਣੀ ਹੈ। ਇਮਰਾਨ ਖਾਨ ਦੇ ਇਸ ਟਵੀਟ ’ਤੇ ਵੱਡੀ ਗਿਣਤੀ ਭਾਰਤੀਆਂ ਨੇ ਟ੍ਰੋਲ ਕਰਕੇ ਕਿਹਾ ਕਿ ਇਸ ਨੂੰ ਆਪਣੇ ਤਾਲਿਬਾਨੀ ਦੋਸਤਾਂ ਵਾਂਗ ਤੋੜ ਨਾ ਦੇਣਾ। ਇਮਰਾਨ ਦੇ ਇਸ ਟਵੀਟ ਦੇ ਜਵਾਬ ’ਚ ਭਾਰਤ ਦੇ ਰਹਿਣ ਵਾਲੇ ਵਿਕਾਸ ਪਾਂਡੇ ਨੇ ਟਵੀਟ ਕਰਕੇ ਕਿਹਾ ਕਿ ਹੁਣ ਬਸ ਤੋੜ ਨਾ ਦੇਣਾ। ਇਹ ਆਖਿਰਕਾਰ ਤੁਹਾਡੇ ਇਤਿਹਾਸ ਦਾ ਹਿੱਸਾ ਹੈ। ਇਕ ਹੋਰ ਟਵਿਟਰ ਯੂਜ਼ਰ ਵਿਨੀਤ ਨੇ ਲਿਖਿਆ ਕਿ ਜੇ ਇਹ ਮੂਰਤੀ ਹੁੰਦੀ ਤਾਂ ਟੁੱਟ ਗਈ ਹੁੰਦੀ। ਚੱਟਾਨੀ ਆਕ੍ਰਿਤੀ ਹੈ ਨਾ, ਇਸ ਲਈ ਉਸ ਨੂੰ ਤੋੜਨ ਲਈ ਵਿਸਫੋਟਕ ਲਾਉਣੇ ਹੋਣਗੇ, ਜਿਸ ਲਈ ਪੈਸੇ ਨਹੀਂ ਹਨ ਤੇ ਇਸ ਨੂੰ ਜੁਟਾਉਣ ਲਈ ਇਮਰਾਨ ਖਾਨ ਟਵੀਟ ਕਰ ਰਹੇ ਹਨ। ਇਕ ਹੋਰ ਯੂਜ਼ਰ ਨੇ ਕਿਹਾ ਕਿ ਇਸ ਸਮੇਂ ਇਹ ਟਵੀਟ ਕਰਨ ਦਾ ਕੀ ਮਤਲਬ ਹੈ। ਇਕ ਹੋਰ ਯੂਜ਼ਰ ਸਵਪਨਿਲ ਅਗਰਵਾਲ ਨੇ ਲਿਖਿਆ ਕਿ ਇਮਰਾਨ ਖਾਨ ਬੁੱਧ ਦੀ ਚੱਟਾਨੀ ਆਕ੍ਰਿਤੀ ਨੂੰ ਪੋਸਟ ਕਰਨਾ ਚੰਗਾ ਹੈ, ਜੋ ਤੁਸੀਂ ਭਗਵਾਨ ਬੁੱਧ ਨੂੰ ਪੜ੍ਹੋ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰੋ ਤਾਂ ਤੁਸੀਂ ਲੋਕ ਜ਼ਿਆਦਾ ਵਧੀਆ ਹਾਲਤ ’ਚ ਆ ਸਕਦੇ ਹੋ।

Comment here