ਸਾਹਿਤਕ ਸੱਥ

ਬੱਸ ਐਵੇਂ ਹੀ……

ਕਦੇ ਦਿਲ ਨੂੰ ਸਕੂਨ ਨਹੀਂ ਮਿਲਿਆ,
ਬੱਸ ਐਵੇਂ ਹੀ ਭਟਕੀ ਜਾਂਦੇ ਹਾਂ।
ਜੋ ਮਿਲਿਆ ਉਹਦੀ ਕਦਰ ਨਾ ਕੀਤੀ,
ਨਹੀਂ ਮਿਲੇ ਲਈ ਤੜਫ਼ੀ ਜਾਂਦੇ ਹਾਂ।
ਬੱਸ ਐਵੇਂ ਹੀ…..
ਨਿੱਤ ਲੋਕ ਪਚਾਰਾ ਕਰਦੇ ਹਾਂ,
ਕਦੇ ਰੂਹ ਨੂੰ ਰਾਜ਼ੀ ਨਹੀਂ ਕੀਤਾ।
ਤੁਰੇ ਫਿਰਦੇ ਬੇਹੀਆਂ ਲਾਸ਼ਾਂ ਵਾਂਗ,
ਕਦੇ ਜਿੰਦ ਨੂੰ ਤਾਜ਼ੀ ਨਹੀਂ ਕੀਤਾ।
ਕੋਲ਼ ਜਿੰਨਾ ਉਹਦਾ ਸਬਰ ਨਾ ਆਵੇ,
ਦੂਜਿਆਂ ਦਾ ਹਿੱਸਾ ਵੀ ਹੱੜਪੀ ਜਾਂਦੇ ਹਾਂ।
ਬੱਸ ਐਵੇਂ ਹੀ….
ਆਹ ਵੀ ਮੇਰਾ, ਓਹ ਵੀ ਮੇਰਾ ਕਰਦੇ ਹਾਂ,
ਓਹਦਾ ਈ ਆਂ ਤਾਂ ਕਹਿਣਾ ਹੀ ਭੁੱਲ ਗਏ।
ਅੰਤ ਸਮਾਂ ਜਦ ਨੇੜੇ ਆ ਗਿਆ,
ਉਦੋਂ ਲੱਗਦਾ ਕੱਖਾਂ ਵਾਂਗੂੰ ਰੁਲ਼ ਗਏ।
ਫੇਰ ਦਿਲ ਦਿਮਾਗ ਨਾਲ਼ ਝਈਆਂ ਲੈ ਲੈ,
‘ਮਨਜੀਤ’ ਆਪ ਹੀ ਝੜਪੀ ਜਾਂਦੇ ਹਾਂ।
-ਮਨਜੀਤ ਕੌਰ ਲੁਧਿਆਣਵੀ

Comment here