ਸਿਆਸਤਖਬਰਾਂ

ਬੱਚੀ ਦਾ ਡਾਕਟਰ ਬਣਨ ਦਾ ਸੁਪਨਾ ਸੁਣ ਕੇ ਰੋ ਪਏ ਪੀ ਐੱਮ ਮੋਦੀ

ਨਵੀਂ ਦਿੱਲੀ-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਲੋਕਾਂ ਨਾਲ ਕਿਸੇ ਵੀ ਤਰਾਂ ਸੰਪਰਕ ਸਾਧਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਬੀਤੇ ਦਿਨ ਵੀਡੀਓ ਕਾਨਫਰੰਸ ਜ਼ਰੀਏ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਭਰੂਚ ’ਚ ‘ਉਤਕਰਸ਼ ਸਮਾਰੋਹ’ ’ਚ ਹਿੱਸਾ ਲਿਆ। ਇਸ ਦੌਰਾਨ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ’ਚੋਂ ਇਕ ਅਯੂਬ ਪਟੇਲ ਨਾਲ ਪ੍ਰਧਾਨ ਮੰਤਰੀ ਗੱਲ ਕਰ ਰਹੇ ਸਨ। ਅਯੂਬ ਦੀ ਧੀ ਨੇ ਵੀ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਇੱਛਾ ਜਤਾਈ ਤਾਂ ਪਿਤਾ ਨੇ ਉਸ ਦੇ ਹੱਥ ’ਚ ਮਾਈਕ ਫੜਾ ਦਿੱਤਾ। ਇਸ ’ਤੇ ਪ੍ਰਧਾਨ ਮੰਤਰੀ ਨੇ ਕੁੜੀ ਨੂੰ ਪੁੱਛਿਆ ਕਿ ਬੇਟੀ ਤੇਰਾ ਕੀ ਸੁਫ਼ਨਾ ਹੈ। ਕੁੜੀ ਨੇ ਉੱਤਰ ਦਿੱਤਾ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ, ਇੰਨਾ ਕਹਿੰਦੇ ਹੀ ਉਹ ਰੋਣ ਲੱਗ ਗਈ ਅਤੇ ਮਾਈਕ ਪਿਤਾ ਨੂੰ ਫੜਾ ਦਿੱਤਾ। ਕੁੜੀ ਨੂੰ ਰੋਂਦੇ ਵੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਮੋਦੀ ਦੇ ਪਿਤਾ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸੋ ਤੁਹਾਨੂੰ ਆਪਣੀ ਧੀ ਦਾ ਸੁਫ਼ਨਾ ਪੂਰਾ ਕਰਨ ਲਈ ਕਿਸੇ ਮਦਦ ਦੀ ਲੋੜ ਹੋਵੇ। ਮੈਂ ਤੁਹਾਡੀ ਹਰ ਸੰਭਵ ਮਦਦ ਕਰਾਂਗਾ। ਉਨ੍ਹਾਂ ਇਸ ਦੇ ਨਾਲ ਹੀ ਬੱਚੀ ਨੂੰ ਕਿਹਾ ਕਿ ਤੇਰੀ ਜੋ ਸੰਵੇਦਨਾ ਹੈ, ਉਹ ਹੀ ਤੇਰੀ ਤਾਕਤ ਹੈ। ਸਮਾਰੋਹ ’ਚ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਈਮਾਨਦਾਰੀ ਨਾਲ, ਇਕ ਸੰਕਲਪ ਲੈ ਕੇ ਲਾਭਪਾਤਰੀਆਂ ਤੱਕ ਪਹੁੰਚੀ ਹੈ ਤਾਂ ਕਿਨੇ ਸਾਰਥਕ ਨਤੀਜੇ ਮਿਲਦੇ ਹਨ। ਮੋਦੀ ਦੀ ਇਹ ਵੀਡੀਓ ਕਾਫੀ ਦੇਖੀ ਜਾ ਰਹੀ ਹੈ।

Comment here