ਅਪਰਾਧਸਿਆਸਤਖਬਰਾਂ

ਬੱਚਿਆਂ ਦੀਆਂ ਕਿਤਾਬਾਂ ਸ਼ਰਾਬ ਚ ਘੋਲ ਕੇ ਪੀ ਗਿਆ ਪਿਓ

ਬਿਹਾਰ ਚ ਪਾਬੰਦੀ ਦੇ ਬਾਵਜੂਦ ਸ਼ਰਾਬ ਦੀ ਵਿਕਰੀ ਤੇ ਖਪਤ 
ਰੋਹਤਾਸ-ਬਿਹਾਰ ਦੇ ਰੋਹਤਾਸ ਜ਼ਿਲੇ ਦੇ ਤਿਲੋਥੂ ਬਲਾਕ ਦੇ ਇਕ ਮਿਡਲ ਸਕੂਲ ਪਾਟਲੁਕਾ ਦੇ ਦੋ ਬੱਚਿਆਂ ਨੂੰ ਜਦੋਂ ਹੈੱਡਮਾਸਟਰ ਨੇ ਕਿਤਾਬ ਨਾ ਮਿਲਣ ਦਾ ਕਾਰਨ ਪੁੱਛਿਆ ਤਾਂ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਸ਼ਰਾਬ ਪੀਂਦਾ ਹੈ ਤੇ ਕਿਤਾਬਾਂ ਦੇ ਪੈਸਿਆਂ ਨਾਲ ਵੀ ਸ਼ਰਾਬ ਪੀਂਦਾ ਹੈ। ਵਾਰ-ਵਾਰ ਕਹਿਣ ’ਤੇ ਵੀ ਉਹ ਕਿਤਾਬਾਂ ਖਰੀਦ ਕੇ ਨਹੀਂ ਦਿੰਦੇ। ਮਾਸੂਮ ਬੱਚਿਆਂ ਨੂੰ ਰੋਂਦੇ-ਰੋਂਦੇ ਇਹ ਦੱਸਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਸਿੱਖਿਆ ਵਿਭਾਗ ਤਕ ਦੇ ਅਧਿਕਾਰੀਆਂ ਦੀ ਨੀਂਦ ਉੱਡਣ ਲੱਗੀ ਹੈ। ਵਾਇਰਲ ਵੀਡੀਓ ਵਿਚ ਸਕੂਲ ਦੇ ਇਕ ਅਧਿਆਪਕ ਜਦੋਂ ਦੋਵਾਂ ਬੱਚਿਆਂ ਨੂੰ ਪੁੱਛਦਾ ਹੈ ਕਿ ਪੰਜ ਦਿਨ ਪੁੱਛਣ ’ਤੇ ਵੀ ਉਹ ਕਿਤਾਬ ਕਿਉਂ ਨਹੀਂ ਲੈ ਕੇ ਆਏ ਤਾਂ ਦੋਵੇਂ ਬੱਚੇ ਰੋਣ ਲੱਗ ਜਾਂਦੇ ਹਨ। ਬੱਚਿਆਂ ਦੇ ਜਵਾਬ ਸੁਣ ਕੇ ਅਧਿਆਪਕ ਦੰਗ ਰਹਿ ਗਏ ਪਰ ਉੱਥੇ ਮੌਜੂਦ ਬੱਚਿਆਂ ਦੇ ਪਿਤਾ ਮੇਵਲਾਲ ਦੇ ਚਿਹਰੇ ’ਤੇ ਝੁਰੜੀਆਂ ਨਹੀਂ ਪਈਆਂ। ਬਿਹਾਰ ਦੇ ਰੋਹਤਾਸ ਦਾ ਇਹ ਮਾਮਲਾ ਵੀ ਪਾਬੰਦੀ ਦੇ ਸਮੇਂ ਦੌਰਾਨ ਸ਼ਰਾਬ ਦੀ ਸਪਲਾਈ ਦਾ ਪਰਦਾਫਾਸ਼ ਕਰਦਾ ਹੈ।

Comment here