ਸਿਆਸਤਖਬਰਾਂਦੁਨੀਆ

ਬੰਬ ਬਲਾਸਟ ਚ ਇੰਜੀਨੀਅਰਾਂ ਦੀ ਮੌਤ ਤੋਂ ਖਫਾ ਚੀਨ ਨੇ ਪਾਕਿਸਤਾਨ ਵਿਚਲੇ ਕਈ ਪ੍ਰੋਜੈਕਟ ਰੋਕੇ

ਚੀਨ ਦਾ ਵਿਸ਼ੇਸ਼ ਜਾਂਚ ਦਲ ਵੀ ਕਰੇਗਾ ਬੰਬ ਬਲਾਸਟ ਦੀ ਜਾਂਚ

ਬੀਜਿੰਗ – ਲੰਘੇ ਦਿਨੀਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਚੀਨੀ ਇੰਜੀਨੀਅਰਾਂ ਦੀ ਮੌਤ ਹੋ ਗਈ ਸੀ, ਇਸ ਮਾਮਲੇ ਨੂੰ ਲੈ ਕੇ ਚੀਨ ਬੇਹਦ ਖਫਾ ਹੈ, ਨਰਾਜ਼ ਚੀਨ ਨੇ ਹੁਣ ਸਖ਼ਤ ਕਾਰਵਾਈ ਕਰਦਿਆਂ ਕਈ ਪ੍ਰਾਜੈਕਟਾਂ ‘ਤੇ ਕੰਮ ਰੋਕ ਦਿੱਤਾ ਹੈ। ਬੀਜਿੰਗ ਵੱਲੋਂ ਬੈਲਟ ਐਂਡ ਰੋਡ ਪ੍ਰਾਜੈਕਟ ‘ਤੇ ਕੰਮ ਨੂੰ ਲੈ ਕੇ ਗਠਿਤ ਉੱਚ ਪੱਧਰੀ ਕਮੇਟੀਆਂ ਦੀਆਂ ਬੈਠਕਾਂ ਨੂੰ ਮੁਲਤਵੀ ਕਰ ਦਿੱਤਾ ਹੈ।ਇਸ ਦੇ ਇਲਾਵਾ ਅਰਬਾਂ ਡਾਲਰਾਂ ਦੀ ਲਾਗਤ ਨਾਲ ਬਣ ਰਿਹਾ ਹਾਈਡ੍ਰੋਪਾਵਰ ਪ੍ਰਾਜੈਕਟ ਵੀ ਫਿਲਹਾਲ ਖਟਾਈ ਵਿਚ ਪੈਂਦਾ ਦਿਸ ਰਿਹਾ ਹੈ। ਨਿਕੇਈ ਏਸ਼ੀਆ ਮੁਤਾਬਕ ਕੋਸ਼ਿਸਤਾਨ ਜ਼ਿਲ੍ਹੇ ਦੀ ਅਗਵਾਈ ਵਿਚ ਦਾਸੂ ਜਲ ਬਿਜਲੀ ਪ੍ਰਾਜੈਕਟ ਦੇ ਨਿਰਮਾਣ ਦੌਰਾਨ ਹੋਏ ਇਸ ਮਹਲੇ ਵਿਚ 9 ਚੀਨੀ ਇੰਜੀਨੀਅਰਾਂ ਸਮੇਤ 13 ਲੋਕਾਂ ਦੀ ਮੌਤ ਹੋਈ ਸੀ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਇਸ ਘਟਨਾ ਵਾਪਰਨ ਦੇ ਪਿੱਛੇ ਬੱਸ ਵਿਚ ਤਕਨੀਕੀ ਖਰਾਬੀ ਆਉਣਾ ਦੱਸਿਆ ਸੀ। ਇਸ ਬਿਆਨ ‘ਤੇ ਚੀਨ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ।ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਹਾਦਸੇ ‘ਤੇ ਡੂੰਘੀ ਹਮਦਰਦੀ ਪ੍ਰਗਟ ਕੀਤੀ ਸੀ। ਉਹਨਾਂ ਨੇ ਜਾਂਚ ਵਿਚ ਕਈ ਕਮੀ ਨਾ ਛੱਡਣ ਦਾ ਭਰੋਸਾ ਦਿਵਾਇਆ। ਉੱਧਰ ਧਮਾਕੇ ਦੀ ਜਾਂਚ ਲਈ ਚੀਨ ਵੱਲੋਂ ਭੇਜਿਆ ਗਿਆ ਵਿਸ਼ੇਸ਼ ਜਾਂਚ ਦਲ ਪਾਕਿਸਤਾਨ ਪਹੁੰਚ ਚੁੱਕਾ ਹੈ।

Comment here