ਅਜਬ ਗਜਬਅਪਰਾਧਖਬਰਾਂ

ਬੰਬ ਦੀ ਝੂਠੀ ਜਾਣਕਾਰੀ ਦੇ ਕੇ ਰੁਕਵਾਇਆ ਜਹਾਜ਼

ਨਵੀਂ ਦਿੱਲੀ-ਦਿੱਲੀ ਪੁਲਿਸ ਦੀ ਆਈਜੀਆਈ ਥਾਣਾ ਟੀਮ ਨੇ ਇਕ ਅਜਿਹੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਉਡਾਣ ਭਰਨ ਤੋਂ ਠੀਕ ਪਹਿਲਾਂ ਇੱਕ ਜਹਾਜ਼ ਵਿੱਚ ਬੰਬ ਹੋਣ ਦੀ ਝੂਠੀ ਖਬਰ ਦਿੱਤੀ ਸੀ। ਦਿੱਲੀ ਪੁਲਿਸ ਦੇ ਆਈਜੀਆਈ ਪੁਲਿਸ ਸਟੇਸ਼ਨ ਨੇ ਅਭਿਨਵ ਪ੍ਰਕਾਸ਼ ਨਾਮ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮੂਲ ਰੂਪ ਵਿੱਚ ਦਿੱਲੀ ਦੇ ਦਵਾਰਕਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਦੇ ਬਚਪਨ ਦੇ ਦੋਸਤ ਨੂੰ ਏਅਰਪੋਰਟ ‘ਤੇ ਪਹੁੰਚਣ ‘ਚ ਦੇਰੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਗਲਤ ਸੰਦੇਸ਼ ਭੇਜਿਆ ਸੀ। ਮੁਲਜ਼ਮ ਗੁੜਗਾਓਂ ਵਿੱਚ ਬ੍ਰਿਟਿਸ਼ ਏਅਰਵੇਜ਼ ਵਿੱਚ ਟਰੇਨੀ ਵਜੋਂ ਕੰਮ ਕਰਦਾ ਹੈ।
ਦਰਅਸਲ, ਇਹ ਮਾਮਲਾ 12 ਜਨਵਰੀ ਦਾ ਹੈ ਜਦੋਂ ਸ਼ਾਮ ਕਰੀਬ ਸਾਢੇ ਛੇ ਵਜੇ ਦਿੱਲੀ ਤੋਂ ਪੁਣੇ ਜਾਣ ਵਾਲੀ ਫਲਾਈਟ ਟੇਕ ਆਫ ਦੀ ਤਿਆਰੀ ਕਰ ਰਹੀ ਸੀ। ਫਿਰ ਸਪਾਈਸ ਜੈੱਟ ਦੇ ਹੈਲਪਲਾਈਨ ਨੰਬਰ ‘ਤੇ ਸੁਨੇਹਾ ਆਇਆ ਕਿ ਫਲਾਈਟ ‘ਚ ਬੰਬ (there is a bomb in flight No SG-8938) ਹੈ।
ਇਹ ਸੁਨੇਹਾ ਮਿਲਣ ਤੋਂ ਬਾਅਦ ਉਸ ਮੋਬਾਈਲ ਨੰਬਰ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਸੰਪਰਕ ਨਹੀਂ ਹੋ ਸਕਿਆ। ਕਿਉਂਕਿ ਮੈਸੇਜ ਭੇਜਣ ਤੋਂ ਬਾਅਦ ਉਹ ਮੋਬਾਈਲ ਫ਼ੋਨ ਬੰਦ ਹੋ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸੀਆਈਐਸਐਫ ਨੇ ਤੁਰੰਤ ਪ੍ਰਭਾਵ ਨਾਲ ਆਈਜੀਆਈ ਪੁਲਿਸ ਸਟੇਸ਼ਨ ਅਤੇ ਹੋਰ ਸਹਾਇਕ ਏਜੰਸੀਆਂ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਚੌਕਸ ਹੋ ਕੇ ਸਾਰੇ ਯਾਤਰੀਆਂ ਨੂੰ ਥੱਲੇ ਉਤਾਰ ਦਿੱਤਾ ਗਿਆ ਅਤੇ ਕਰੀਬ ਤਿੰਨ ਘੰਟੇ ਤੱਕ ਉਸ ਜਹਾਜ਼ ਦੇ ਅੰਦਰ-ਬਾਹਰ ਸਮੇਤ ਸਾਰੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਪਰ ਜਦੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਤਾਂ ਜਹਾਜ਼ ਨੂੰ ਰਵਾਨਾ ਕਰ ਦਿੱਤਾ ਗਿਆ। ਜਹਾਜ਼ ਵਿਚ 182 ਯਾਤਰੀ ਸਵਾਰ ਸਨ।

Comment here