ਅਪਰਾਧਸਿਆਸਤਖਬਰਾਂ

ਬੰਬੀਹਾ ਗਰੁੱਪ ਨੇ ਮੁੜ ਦਿੱਤੀ ਮਨਕੀਰਤ ਔਲਖ ਨੂੰ ਧਮਕੀ

ਚੰਡੀਗੜ੍ਹ – ਪੰਜਾਬੀ ਗਾਇਕਾਂ ਨੂੰ ਧਮਕੀਆਂ ਦੇਣ ਅਤੇ ਹਮਲੇ ਦੀਆਂ ਗੱਲਾਂ ਅੱਜਕਲ੍ਹ ਆਮ ਹੋ ਗਈਆਂ ਹਨ। ਪੰਜਾਬੀ ਗਾਇਕ ਮਨਕੀਰਤ ਔਲਖ  ਵੀ ਇਨ੍ਹੀਂ ਦਿਨੀਂ ਚਰਚਾ ’ਚ ਹਨ। ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀਆਂ ਹਨ।  ਬੰਬੀਹਾ ਗਰੁੱਪ ਵਲੋਂ ਕੁਝ ਦਿਨ ਪਹਿਲਾਂ ਹੀ ਇਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਤੇ ਉਥੇ ਹੀ ਹੁਣ ਮੁੜ ਫਿਰ ਤੋਂ ਬੰਬੀਹਾ ਗਰੁੱਪ ਨੇ ਮਨਕੀਰਤ ਔਲਖ ਨੂੰ ਧਮਕੀ ਦੇ ਦਿੱਤੀ ਹੈ। ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਉਨ੍ਹਾਂ ਲਿਖਿਆ ਕਿ ਮਨਕੀਰਤ ਔਲਖ ਇਕ ਨੰਬਰ ਦਾ ਫੁਕਰਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮਨਕੀਰਤ ਔਲਕ ਦਾ ਗੈਂਗਸਟਰ ਗਰੁੱਪ ਨਾਲ ਸਬੰਧ ਵੀ ਹੈ। “ਮਨਕੀਰਤ ਔਲਖ ਵਾਰ-ਵਾਰ ਨਹੀਂ ਬੱਚ ਸਕਦਾ ਹੈ,” ਪੋਸਟ ’ਚ ਉਨ੍ਹਾਂ ਲਿਖਿਆ । ਧਮਕੀ ਮਿਲਣ ਤੋਂ ਬਾਅਦ ਮਨਕੀਰਤ ਔਲਖ ਨੇ ਮੋਹਾਲੀ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਕੀਤੀ ਸੀ। ਮਨਕੀਰਤ ਔਲਖ ਨੇ ਮੋਹਾਲੀ ਪੁਲਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਸੀ। ਦੱਸ ਦੇਈਏ ਕਿ ਬੰਬੀਹਾ ਗਰੁੱਪ ਦਾ ਕਹਿਣਾ ਹੈ ਕਿ ਮਨਕੀਰਤ ਔਲਖ ਦੇ ਗੀਤ ਭੜਕਾਊ ਹੁੰਦੇ ਹਨ। ਉਸ ਵਲੋਂ ਵਾਰ-ਵਾਰ ਗੀਤਾਂ ’ਚ ਹਥਿਆਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਸ ਦੇ ਚਲਦਿਆਂ ਉਨ੍ਹਾਂ ਨੇ ਮਨਕੀਰਤ ਔਲਖ ਨੂੰ ਧਮਕੀ ਦਿੱਤੀ ਹੈ।

Comment here