ਇਸਲਾਮਾਬਾਦ-ਇਥੋਂ ਦੀ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਾਕਿਸਤਾਨ ਦੇ ਅਸ਼ਾਂਤ ਪ੍ਰਾਂਤ ਬਲੋਚਿਸਤਾਨ ‘ਚ ਹਥਿਆਰਬੰਦ ਲੋਕਾਂ ਨੇ ਇਕ ਕਬਾਇਲੀ ਨੇਤਾ ਸਮੇਤ ਸੱਤ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਬਲੋਚਿਸਤਾਨ ‘ਚ ਅਰਧ ਸੈਨਿਕ ਬਲ ‘ਲੇਵੀਜ਼ ਫੋਰਸੇਸ’ ਨੇ ਦੱਸਿਆ ਕਿ ਘਟਨਾ ਵੀਰਵਾਰ ਮੁਰਗਾ ਕਿਬਜ਼ਈ ਇਲਾਕੇ ‘ਚ ਹੋਈ ਜੋ ਜੋਬ ਸ਼ਹਿਰ ਤੋਂ ਕਰੀਬ 80 ਕਿਲੋਮੀਟਰ ਦੂਰ ਸਨ। ਪੁਲਸ ਨੇ ਦੱਸਿਆ ਕਿ ਬੰਦੂਕਧਾਰੀ ਨੇ ਇਕ ਗੱਡੀ ‘ਤੇ ਗੋਲੀਬਾਰੀ ਕੀਤੀ ਜਿਸ ‘ਚ ਕਬਾਇਲੀ ਨੇਤਾ ਅਹਿਮਦ ਖਾਨ ਕਿਬਜ਼ਈ, ਉਨ੍ਹਾਂ ਦੇ ਦੋ ਭਰਾਵਾਂ ਸਮੇਤ ਸੱਤ ਲੋਕ ਸਵਾਰ ਸਨ ਅਤੇ ਘਟਨਾ ‘ਚ ਸਭ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਬੰਦੂਕਧਾਰੀ ਨੇ ਸਵਚਾਲਿਤ ਹਥਿਆਰਾਂ ਨਾਲ ਗੱਡੀ ‘ਤੇ ਗੋਲੀਬਾਰੀ ਕੀਤੀ ਸੀ। ਕਿਸੇ ਵੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਨੇ ਕਿਹਾ ਕਿ ਕਿਬਜ਼ਈ ਦੀ ਸਥਾਨਕ ਪੱਧਰ ‘ਤੇ ਦੁਸ਼ਮਣੀ ਸੀ ਅਤੇ ਹੋ ਸਕਦਾ ਹੈ ਕਿ ਇਸ ਦੁਸ਼ਮਣੀ ਕਾਰਨ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੋਵੇ। ਬਲੋਚਿਸਤਾਨ ਪ੍ਰਾਂਤ ‘ਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਸੰਘੀ ਸਰਕਾਰ ਲਈ ਮੁਸ਼ਕਲਾਂ ਵਧਾ ਰਹੀ ਹੈ।
ਬੰਦੂਕਧਾਰੀਆਂ ਨੇ ਕਬਾਇਲੀ ਨੇਤਾ ਸਣੇ ਸੱਤ ਲੋਕਾਂ ਦੀ ਕੀਤੀ ਹੱਤਿਆ

Comment here