ਜਗਰਾਉਂ-ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਲੋਕ ਸਭਾ ਜਿ਼ਮਨੀ ਚੋਣ ਸਿੱਖ ਕੈਦੀਆਂ ਦੀ ਰਿਹਾਈ ਦੇ ਮੁੱਦੇ ਤੇ ਲੜੀ ਸੀ, ਪਰ ਹਾਰ ਗਏ ਤੇ ਪੰਜਵੇਂ ਨੰਬਰ ਤੇ ਰਹੇ। ਪਰ ਪਾਰਟੀ ਅਸਲ ਵਿੱਚ ਇਸ ਮੁੱਦੇ ਤੇ ਕੀ ਰਾਇ ਰੱਖਦੀ ਹੈ, ਇਹ ਪਾਰਟੀ ਪ੍ਰਧਾਨ ਦੇ ਇਸ ਮੁੱਦੇ ਤੇ ਸਵਾਲ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਪਾਰਟੀ ਪਰਧਾਨ ਸੁਖਬੀਰ ਸਿੰਘ ਬਾਦਲ ਬੀਤੇ ਦਿਨ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਵਿੱਚ ਮੂੰਗੀ ਦੀ ਫਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇੇ। ਇਸ ਦੌਰਾਨ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਬੀਰ ਬਾਦਲ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਉਹ ਤੇ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਬੰਦੀ ਸਿੰਘਾਂ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣਗੇ ਤਾਂ ਸੁਖਬੀਰ ਬਾਦਲ ਨੇ ਗੱਲ ਹੀ ਪੂਰੀ ਨਹੀੰ ਸੁਣੀ ਤੇ ਬਿਨਾ ਕੁਝ ਬੋਲਿਆਂ ਓਥੋਂ ਖਿਸਕ ਗਏ।
Comment here