ਸਿਆਸਤਖਬਰਾਂਚਲੰਤ ਮਾਮਲੇ

ਬੰਦੀ ਸਿੰਘਾਂ ਨੂੰ 20 ਫਰਵਰੀ ਤੋਂ ਬਾਅਦ ਰਿਹਾਅ ਕੀਤਾ ਜਾਵੇਗਾ: ਸਿਰਸਾ

ਅਮਲੋਹਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਨ ਤੇ ਲੋਕਾਂ ਵਲੋਂ ਸਵਾਲ ਉਠਾਏ ਜਾ ਰਹੇ ਹਨ ਅਤੇ ਜੋ ਸਿੰਘ ਬੰਦੀ ਹਨ,ਉਨ੍ਹਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸਦੇ ਜਵਾਬ ਵਜੋਂ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 20 ਫਰਵਰੀ ਤੋਂ ਬਾਅਦ ਜੋ ਬੰਦੀ ਸਿੰਘ ਹਨ, ਉਹ ਰਿਹਾ ਕਰ ਦਿੱਤੇ ਜਾਣਗੇ ਕਿਉਂਕਿ ਬੀਜੇਪੀ ਦੀ ਸੋਚ ਹੈ ਕਿ ਪੰਜਾਬ ਦੀ ਅਮਨ-ਸ਼ਾਂਤੀ ਲਈ ਜੋ ਵੀ ਕੀਮਤ ਅਦਾ ਕਰਨੀ ਪਈ, ਉਹ ਕਰਨਗੇ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵਲੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ ਜਿਸ ਤੋਂ ਸਾਨੂੰ  ਉਮੀਦ ਹੈ ਕਿ ਲੋਕ ਬੀਜੇਪੀ ਨੂੰ ਜਿਤਾਉਣਗੇ। ਡੇਰਾ ਮੁਖੀ ਨੂੰ ਪੈਰੋਲ ਮਿਲਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਅੱਜ ਉਹੀ ਵਿਰੋਧੀ ਪੈਰੋਲ ’ਤੇ ਸਵਾਲ ਚੁੱਕ ਰਹੇ ਹਨ ਜੋ ਕਦੇ ਰਾਮ ਰਹੀਮ ਨੂੰ ਮੁਆਫ਼ੀਨਾਮਾ ਦਿੰਦੇ ਸਨ ਤੇ ਕਦੇ ਡੇਰੇ ਵਿੱਚ ਨਤਮਸਤਕ ਹੁੰਦੇ ਸਨ। ਉਨ੍ਹਾਂ ਕਿਹਾ ਕਿ ਬੀਜੇਪੀ ਧਰਮ ਅਤੇ ਰਾਜਨੀਤੀ ਨੂੰ ਅਲੱਗ ਰੱਖਦੀ ਹੈ ਜਦੋਂ ਕੱਲ੍ਹ ਅਮਿਤ ਸ਼ਾਹ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਤਾਂ ਉਥੇ ਉਨ੍ਹਾਂ ਨੇ ਰਾਜਨੀਤੀ ਬਾਰੇ ਜਿਕਰ ਨਾ ਕੀਤਾ ਸਿਰਫ਼ ਧਾਰਮਿਕ ਮੁੱਦਿਆਂ ’ਤੇ ਗੱਲਬਾਤ ਕੀਤੀ।

Comment here