ਅਜਬ ਗਜਬਖਬਰਾਂਦੁਨੀਆ

ਬੰਦਾ ਛੱਡ ਕੁੱਤੇ ਨਾਲ ਕਰਾਇਆ ਵਿਆਹ

ਕ੍ਰੋਏਸ਼ੀਆ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਇਕ ਔਰਤ ਨੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਦੂਸਰਾ ਵਿਆਹ ਕਰ ਲਿਆ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਿਰ ਇਸ ਵਿਚ ਹੈਰਾਨੀ ਵਾਲੀ ਕੀ ਗੱਲ ਹੈ, ਪਰ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤ ਨੇ ਤਲਾਕ ਤੋਂ ਬਾਅਦ ਵਿਆਹ ਕਿਸੇ ਇਨਸਾਨ ਨਾਲ ਨਹੀਂ ਬਲਕਿ ਮਾਦਾ ਕੁੱਤੇ ਨਾਲ ਕੀਤਾ ਹੈ। ਇਹ ਅਜੀਬੋ-ਗ਼ਰੀਬ ਵਿਆਹ ਨੂੰ ਧੂਮਧਾਮ ਨਾਲ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਵਿਆਹ ‘ਚ ਕਰੀਬ 200 ਲੋਕਾਂ ਨੇ ਹਿੱਸਾ ਲਿਆ। 47 ਸਾਲ ਦੀ ਅਮਾਂਡਾ ਰੋਜ਼ਰਸ ਦਾ ਕਹਿਣਾ ਹੈ ਕਿ ਉਹ ਆਪਣੇ ਮਾਤਾ ਕੁੱਤੇ ਨਾਲ ਵਿਆਹ ਕਰ ਕੇ ਬੇਹੱਦ ਖੁਸ਼ ਹੈ। ਨਾਲ ਹੀ ਉਸ ਨੇ ਦੱਸਿਆ ਕਿ ਜੀਵਨ ਸਾਥੀ ‘ਚ ਉਨ੍ਹਾਂ ਨੂੰ ਜੋ ਚਾਹੀਦੈ, ਉਹ ਸ਼ੀਬਾ (ਮਾਦਾ ਕੁੱਤਾ) ‘ਚ ਮਿਲਿਆ। ਮੀਡੀਆ ਰਿਪੋਰਟ ਮੁਤਾਬਕ ਤਲਾਕ ਤੋਂ ਬਾਅਦ ਅਮਾਂਡਾ ਰੋਜ਼ਰਸ ਕਈ ਮਹੀਨਿਆਂ ਤੱਕ ਸਿੰਗਲ ਰਹੀ। ਹੁਣ ਉਹ ਆਪਣੀ ਨਵੀਂ ਪਾਰਟਨਰ ਸ਼ੀਬਾ ਨਾਲ ਬੇਹੱਦ ਖੁਸ਼ ਹੈ। ਅਮਾਂਡਾ ਰੋਜ਼ਰਸ ਨੇ ਦੱਸਿਆ ਕਿ ਸ਼ੀਬਾ ਉਸ ਨੂੰ ਆਪਣੇ ਪਹਿਲੇ ਪਤੀ ਤੋਂ ਜ਼ਿਆਦਾ ਖੁਸ਼ ਕਰਦੀ ਹੈ। ਉਸ ਨੇ ਆਪਣੇ ਕੁੱਤੇ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ, ਉਸ ਨੂੰ ਚੁੰਮਿਆ ਤੇ ਆਪਣਾ ਸਾਥੀ ਮੰਨਿਆ। ਅਮਾਂਡਾ ਨੇ ਕਿਹਾ ਕਿ ਉਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਉਹ ਮੈਨੂੰ ਹਸਾਉਂਦੀ ਹੈ, ਮੈਨੂੰ ਖੁਸ਼ ਰੱਖਦੀ ਹੈ ਤੇ ਜਦੋਂ ਪਰੇਸ਼ਾਨ ਹੁੰਦੀ ਹਾਂ ਤਾਂ ਪਿਆਰ ਵੀ ਦਿੰਦੀ ਹੈ। ਅਮਾਂਡਾ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਆਪਣੇ-ਆਪ ਨੂੰ ਦੁਲਹਨ ਦੀ ਪੁਸ਼ਾਕ ‘ਚ ਦੇਖਣਾ ਚਾਹੁੰਦੀ ਸੀ। ਦੂਸਰੀ ਵਾਰ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਨੇ ਖ਼ੁਦ ਦੁਲਹਨ ਦੀ ਡਰੈੱਸ ਡਿਜ਼ਾਈਨ ਕੀਤੀ। ਇਕ ਟੀਵੀ ਸ਼ੋਅ ‘ਚ ਅਮਾਂਡਾ ਨੇ ਕਿਹਾ ਕਿ ਉਸ ਨੂੰ ਆਪਣੇ ਕੁੱਤੇ ਨਾਲ ਪਿਆਰ ਉਦੋਂ ਹੋ ਗਿਆ ਸੀ, ਜਦੋਂ ਉਹ ਦੋ ਮਹੀਨੇ ਦੀ ਸੀ।

Comment here